ਇਟਲੀ ਜਨਵਰੀ ਤੋਂ ਕਰੇਗਾ ਕੋਰੋਨਾ ਵੈਕਸੀਨ ਲਾਉਣੀ ਸ਼ੁਰੂ

552
Share

ਮਿਲਾਨ,  20 ਨਵੰਬਰ (ਪੰਜਾਬ ਮੇਲ)- ਇਟਲੀ ਅਪਣੇ ਲੋਕਾਂ ਨੂੰ ਜਨਵਰੀ ਤੋਂ ਕੋਰੋਨਾ ਵਾਇਰਸ ਦੀ ਵੈਕਸੀਨ ਲਾਉਣੀ ਸ਼ੁਰੂ ਕਰ ਦੇਵੇਗਾ। ਇਟਲੀ ਦੇ ਵਿਸ਼ੇਸ਼ ਕਮਿਸ਼ਨਰ ਨੇ ਦੱਸਿਆ ਕਿ ਜਿਹੜੇ ਲੋਕ ਵੈਕਸੀਨ ਲਵਾਉਣੀ ਚਹੁੰਦੇ ਹਨ ਉਨ੍ਹਾਂ ਸਾਰੇ ਲੋਕਾਂ ਨੂੰ ਅਗਲੇ ਸਤੰਬਰ ਤੱਕ ਇਸ ਦੀ ਡੋਜ਼ ਮਿਲ ਜਾਵੇਗੀ। ਵਿਸ਼ੇਸ਼ ਕਮਿਸ਼ਨਰ ਡੋਮੇਨਿਕੋ ਨੇ ਕਿਹਾ ਕਿ ਯੂਰਪੀ ਸੰਘ ਦੇ ਖਰੀਦ ਪ੍ਰੋਗਰਾਮ ਦੇ ਜ਼ਰੀਏ ਜਨਵਰੀ ਦੇ ਮੱਧ ਤੱਕ ਫਾਈਜ਼ਰ ਵੈਕਸੀਨ ਦੀ 3.4 ਮਿਲੀਅਨ ਖੁਰਾਕ ਮਿਲ ਜਾਵੇਗੀ ਜੋ ਇਟਲੀ ਦੇ 6 ਕਰੋੜ ਲੋਕਾਂ ਵਿਚੋਂ  16 ਲੱਖ ਲੋਕਾਂ ਨੂੰ ਵੈਕਸੀਨ ਦੀ ਦੋ ਖੁਰਾਕ ਦੇਣ ਦੇ ਲਈ  ਪੁਖਤਾ ਹਨ। ਉਨ੍ਹਾਂ ਨੇ ਕਿਹਾ ਕਿ ਬਜ਼ੁਰਗ ਲੋਕਾਂ ਅਤੇ ਜ਼ਿਆਦਾ ਖ਼ਤਰੇ ਵਾਲੇ ਵਿਅਕਤੀਆਂ ਨੂੰ ਪਹਿਲ ਦਿੱਤੀ ਜਾਵੇਗੀ। ਰੋਮ ਵਿਚ ਪ੍ਰੈਸ ਕਾਨਫਰੰਸ ਦੌਰਾਨ  ਡੋਮੇਨਿਕਾ ਨੇ ਕਿਹਾ ਕਿ ਇਹ ਵੈਕਸੀਨ ਦੇਣ ਦਾ ਸਭ ਤੋਂ ਵੱਡਾ ਅਭਿਆਨ ਹੋਵੇਗਾ, ਜਿਸ ਨੂੰ ਸਿਰਫ ਇਟਲੀ ਵਿਚ ਹੀ ਨਹੀਂ ਬਲਕਿ ਪੂਰੇ ਯੂਰਪ ਅਤੇ ਦੁਨੀਆ ਦੇ ਕਈ ਹਿੱਸਿਆਂ ਵਿਚ ਯਾਦ ਕੀਤਾ ਜਾਵੇਗਾ। ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਉਮੀਦ ਹੈ ਕਿ ਜਨਵਰੀ ਵਿਚ ਮਿਲਣ ਵਾਲੀ ਵੈਕਸੀਨ ਦੇ ਲਈ ਯੂਰਪੀ ਮੈਡੀਕਲ ਏਜੰਸੀ ਤੋਂ ਫਾਈਜ਼ਰ ਦਾ ਪ੍ਰਾਧਿਕਰਣ ਸਮਾਂ ਪੂਰਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਕੋਰੋਨਾ ਵਾਇਰਸ ਦੇ ਖ਼ਿਲਾਫ਼ ਹੋਰ ਵੈਕਸੀਨ ਨੂੰ ਮਨਜ਼ੂਰੀ ਮਿਲਣ ਦੀ ਬੜੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।  ਉਨ੍ਹਾਂ ਕਿਹਾ ਕਿ ਅਸੀਂ ਨਹਂੀ ਜਾਣਦੇ ਕਿ ਕਿੰਨੇ ਲੋਕ ਵੈਕਸੀਨ ਲਗਵਾਉਣੀ ਚਹੁੰਦੇ ਹਨ। ਸਾਡੀ ਆਬਾਦੀ ਦੇ ਇੱਕ ਮਹੱਤਵਪੂਰਣ ਹਿੱਸੇ ਨੂੰ ਸਾਲ ਦੀ ਪਹਿਲੀ ਛਿਮਾਹੀ ਵਿਚ ਜਾਂ ਤੀਜੀ ਤਿਮਾਹੀ ਦੇ ਅੰਤ ਤੱਕ ਕਿਸੇ ਵੀ ਕੀਮਤ ਵਿਤੇ ਟੀਕਾ ਲਗਾ ਦਿੱਤਾ ਜਾਵੇਗਾ। ਬ੍ਰਿਟੇਨ ਤੋਂ ਬਾਅਦ ਯੂਰਪ ਵਿਚ ਇਟਲੀ ਵਿਚ ਕੋਰੋਨਾ ਮਹਾਮਾਰੀ ਨਾਲ 47 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ।

Share