ਇਟਲੀ ‘ਚ 15 ਅਕਤੂਬਰ ਤੱਕ ਵਧਾਇਆ ਲੌਕਡਾਊਨ

836
Share

ਰੋਮ, 30 ਜੁਲਾਈ (ਪੰਜਾਬ ਮੇਲ)- ਦੁਨੀਆ ਵਿਚ ਕੋਰੋਨਾ ਵਾਇਰਸ ਦੇ ਹੁਣ ਤੱਕ 1 ਕਰੋੜ 68 ਲੱਖ 93 ਹਜ਼ਾਰ 293 ਮਰੀਜ਼ ਮਿਲੇ ਹਨ। ਇਨ੍ਹਾਂ ਵਿਚ 1 ਕਰੋੜ 45 ਲੱਖ 6 ਹਜ਼ਾਰ 371 ਠੀਕ ਹੋ ਚੁੱਕੇ ਹਨ। 6 ਲੱਖ 63 ਹਜ਼ਾਰ 465 ਦੀ ਮੌਤ ਹੋ ਚੁੱਕੀ ਹੈ। ਇਹ ਅੰਕੜੇ ਵਰਲਡ ਮੀਟਰ ਇਨਫੋ ਕੋਰੋਨਾ ਵਾਇਰਸ ਮੁਤਾਬਕ ਹਨ। ਇਟਲੀ ਨੇ ਲੌਕਡਾਊਨ ਦਾ ਸਮਾਂ 15 ਅਕਤੂਬਰ ਤੱਕ ਵਧਾ ਦਿੱਤਾ ਹੈ। ਪ੍ਰਧਾਨ ਮੰਤਰੀ ਜੁਸੇਪ ਨੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਸੰਸਦ ਵਿਚ ਪਾਬੰਦੀਆਂ ਵਧਾਉਣ ਦਾ ਸੁਝਾਅ ਰੱਖਿਆ ਸੀ। ਮੰਗਲਵਾਰ ਨੂੰ ਸੰਸਦ ਦੇ ਉਪਰਲੇ ਸਦਨ ਵਿਚ ਇਸ ‘ਤੇ ਚਰਚਾ ਹੋਣ ਤੋਂ ਬਾਅਦ ਇਸ ਨੂੰ ਮਨਜ਼ੂਰੀ ਦੇ ਦਿੱਤੀ ਗਈ।

ਚੀਨ ਵਿਚ ਪਿਛਲੇ 24 ਘੰਟੇ ਵਿਚ 101 ਨਵੇਂ ਮਾਮਲੇ ਸਾਹਮਣੇ ਆਏ। ਇਹ ਅਪ੍ਰੈਲ ਦੇ ਬਾਅਦ ਸਭ ਤੋਂ ਜ਼ਿਆਦਾ ਹੈ। ਨੈਸ਼ਨਲ ਹੈਲਥ ਕਮਿਸ਼ਨ ਨੇ ਇਸ ਦੀ ਜਾਣਕਾਰੀ ਦਿੱਤੀ। 24 ਘੰਟੇ ਵਿਚ 16 ਮਰੀਜ਼ ਠੀਕ ਹੋ ਕੇ ਅਪਣੇ ਘਰ ਚਲੇ ਗਏ।  391 ਮਰੀਜ਼ਾਂ ਦਾ ਅਜੇ ਵੀ ਇਲਾਜ ਚਲ ਰਿਹਾ ਹੈ। ਇਸ ਵਿਚ 20 ਦੀ ਹਾਲਤ ਗੰਭੀਰ ਹੈ। ਚੀਨ ਵਿਚ ਸੰਕਰਮਣ ਦੇ 83 ਹਜ਼ਾਰ 959 ਮਾਮਲੇ ਸਾਹਮਣੇ ਆਏ ਹਨ, ਜਦ ਕਿ 78 ਹਜ਼ਾਰ 934 ਲੋਕ ਠੀਕ ਹੋ ਚੁੱਕੇ ਹਨ ਤੇ 4634 ਲੋਕਾਂ ਦੀ ਮੌਤ ਹੋ ਚੁੱਕੀ ਹੈ।


Share