ਇਟਲੀ ’ਚ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਸਬੰਧੀ ਫਾਈਲ ਆਖਰੀ ਪੜਾਅ ’ਤੇ

139
Share

ਮਿਲਾਨ, 25 ਮਈ (ਪੰਜਾਬ ਮੇਲ)- ਇਟਲੀ ’ਚ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਲਈ ਲਗਾਈ ਗਈ ਫਾਈਲ ਇਟਾਲਵੀ ਸਰਕਾਰ ਦੇ ਅਦਾਰੇ ਸਟੇਟ ਕੌਂਸਲ ’ਚ ਪਹੁੰਚ ਚੁੱਕੀ ਹੈ ਅਤੇ ਇਸ ਦਾ ਨਤੀਜਾ ਜਲਦੀ ਹੀ ਸੰਗਤ ਸਾਹਮਣੇ ਆ ਜਾਵੇਗਾ। ਇਹ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਲਈ ਆਖਰੀ ਪੜਾਅ ਹੈ। ਅਪ੍ਰੈਲ 2015 ’ਚ ਇਟਲੀ ਭਰ ਤੋਂ ਸ਼ਾਮਲ ਹੋਏ 70 ਸਿੱਖ ਇਟਾਲਵੀ ਮਨਿਸਟਰੀ ਵਿਚ ਦਸਤਖਤ ਕਰਕੇ ਆਏ ਸਨ। ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ ਵੱਲੋ ਦਾਇਰ ਕੀਤੀ ਫਾਈਲ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਸਬੰਧੀ ਲਗਾਈ ਫਾਈਲ ਲਗਾਤਾਰ ਕੰਮ ਕਰ ਰਹੀ ਹੈ ਤੇ ਉਹ ਲਗਾਤਾਰ ਇਤਾਲਵੀ ਗ੍ਰਹਿ ਮੰਤਰਾਲੇ ਦੇ ਸੰਪਰਕ ’ਚ ਹਨ।

Share