ਇਟਲੀ ਗਏ ਖੰਨਾ ਦੇ ਨੌਜਵਾਨ ਦੀ ਸ਼ੱਕੀ ਹਾਲਾਤ ‘ਚ ਮੌਤ

757

ਖੰਨਾ, 27 ਫਰਵਰੀ (ਪੰਜਾਬ ਮੇਲ)- ਭਵਿੱਖ ਬਣਾਉਣ ਦੇ ਮੰਤਵ ਨਾਲ ਇਕ ਸਾਲ ਪਹਿਲਾਂ ਖੰਨਾ ਤੋਂ ਇਟਲੀ ਗਏ ਇਕ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਤ ‘ਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਵੇਂ ਹੀ ਇਟਲੀ ਸਰਕਾਰ ਵੱਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਸੂਚਨਾ ਦਿੱਤੀ ਗਈ ਤਾਂ ਉਸ ਤੋਂ ਬਾਅਦ ਸਾਰਾ ਪਿੰਡ ਭਾਰੀ ਸਦਮੇ ‘ਚ ਹੈ। ਮ੍ਰਿਤਕ ਰਾਜਦੀਪ ਸਿੰਘ ਕਿੰਟੂ (31) ਪੁੱਤਰ ਸਵ. ਭੋਲਾ ਸਿੰਘ ਨਿਵਾਸੀ ਪੁਲਸ ਕਾਲੋਨੀ ਖੰਨਾ ਦੀ ਮਾਂ ਪਰਮਜੀਤ ਕੌਰ ਨੇ ਦੱਸਿਆ ਕਿ ਲੱਗਭਗ ਇਕ ਸਾਲ ਪਹਿਲਾਂ ਉਸ ਦਾ ਪੁੱਤਰ ਇਟਲੀ ਗਿਆ ਸੀ। ਮੌਤ ਤੋਂ ਇਕ ਦਿਨ ਪਹਿਲਾਂ ਵੀ ਉਸ ਨੇ ਸਾਰੇ ਪਰਿਵਾਰ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ ਸੀ। ਉਨ੍ਹਾਂ ਨੇ ਦੱਸਿਆ ਕਿ ਹੁਣ ਤਕ ਇਟਲੀ ਸਰਕਾਰ ਨੇ ਮੌਤ ਦੇ ਕਾਰਣਾਂ ਦੀ ਪੂਰੀ ਜਾਣਕਾਰੀ ਉਨ੍ਹਾਂ ਨੂੰ ਉਪਲੱਬਧ ਨਹੀਂ ਕਰਵਾਈ ਹੈ। ਉਥੇ ਹੀ ਮ੍ਰਿਤਕ ਦੀ ਲਾਸ਼ ਨੂੰ ਇਕ ਮਾਰਚ ਨੂੰ ਭਾਰਤ ਲਿਆਂਦਾ ਜਾਵੇਗਾ।