ਇਜਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤੰਨਿਆਹੂ ਨੇ ਲਗਵਾਇਆ ਕੋਰੋਨਾ ਰੋਕੂ ਟੀਕਾ

549
Share

ਇਜਰਾਇਲ, 20 ਦਸੰਬਰ (ਪੰਜਾਬ ਮੇਲ)- ਪ੍ਰਧਾਨ ਮੰਤਰੀ ਬੇਂਜਾਮਿਨ ਨੇਤੰਨਿਆਹੂ ਨੇ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦੀ ਲਾਗ ਤੋਂ ਬਚਾਅ ਦਾ ਟੀਕਾ ਲਗਵਾਇਆ ਜਿਸ ਦਾ ਟੀ ਵੀ ‘ਤੇ ਸਿੱਧਾ ਪ੍ਰਸਾਰਣ ਕੀਤਾ ਗਿਆ। ਨੇਤੰਨਿਆਹੂ ਕੋਰੋਨਾ ਵਾਇਰਸ ਰੋਕੂ ਟੀਕਾ ਲਗਵਾਉਣ ਵਾਲੇ ਆਪਣੇ ਦੇਸ਼ ਦੇ ਪਹਿਲੇ ਵਿਅਕਤੀ ਹਨ।  ਇਸਦੇ ਨਾਲ ਹੀ ਉਹ ਦੁਨੀਆ  ਦੇ ਉਨ੍ਹਾਂ ਚੋਣਵੇਂ ਨੇਤਾਵਾਂ ਵਿੱਚ ਸ਼ਾਮਿਲ ਹੋ ਗਏ ਹੈ ਜਿਨ੍ਹਾਂ ਨੇ ਇਹ ਟੀਕਾ ਲਗਵਾਇਆ ਹੈ।

ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਆਪ ਦਾ ਉਦਾਹਰਣ ਪੇਸ਼ ਕਰਣ ਲਈ ਸਭ ਤੋਂ ਪਹਿਲਾ ਟੀਕਾ ਲਗਵਾਉਣਾ ਚਾਹੁੰਦੇ ਸਨ ਅਤੇ ਇਸ ਜ਼ਰਿਏ ਲੋਕਾਂ ਨੂੰ ਪ੍ਰੇਰਿਤ ਵੀ ਕਰਣਾ ਚਾਹੁੰਦੇ ਸਨ।


Share