ਇਕੁਆਡੋਰ ’ਚ ਜੇਲ੍ਹਾਂ ’ਚ ਝੜਪ ਦੌਰਾਨ 62 ਕੈਦੀਆਂ ਦੀ ਮੌਤ

505
Share

ਕੁਇਟੋ (ਇਕੁਆਡੋਰ), 25 ਫਰਵਰੀ (ਪੰਜਾਬ ਮੇਲ)-ਇਕੁਆਡੋਰ ਦੇ ਤਿੰਨ ਸ਼ਹਿਰਾਂ ਦੀਆਂ ਜੇਲ੍ਹਾਂ ’ਚ ਵਿਰੋਧੀ ਸਮੂਹਾਂ ਵਿਚਕਾਰ ਹੋਈ ਲੜਾਈ ਅਤੇ ਜੇਲ੍ਹ ’ਚੋਂ ਭੱਜਣ ਦੀ ਕੋਸ਼ਿਸ਼ ਦੌਰਾਨ 62 ਕੈਦੀਆਂ ਦੀ ਮੌਤ ਹੋ ਗਈ। ਜੇਲ੍ਹ ਅਧਿਕਾਰੀ ਐਡਮੁੰਡੋ ਮੋਨਕਾਇਓ ਨੇ ਪੱਤਰਕਾਰਾਂ ਨੂੰ ਜਾਣਕਾਰੀ ਦੱਸਿਆ ਕਿ ਸਥਿਤੀ ’ਤੇ ਕਾਬੂ ਪਾਉਣ ਲਈ 800 ਪੁਲਿਸ ਅਧਿਕਾਰੀਆਂ ਦੀ ਮਦਦ ਲਈ ਜਾ ਰਹੀ ਹੈ। ਸੋਮਵਾਰ ਨੂੰ ਝੜਪ ਸ਼ੁਰੂ ਹੋਣ ਤੋਂ ਬਾਅਦ ਸੈਂਕੜੇ ਅਧਿਕਾਰੀਆਂ ਦੀ ਇਥੇ ਤਾਇਨਾਤੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਦੋ ਸਮੂਹ ਜੇਲ੍ਹ ਦੇ ਅੰਦਰ ਆਪਣਾ ਅਪਰਾਧਿਕ ਦਬਦਬਾ ਕਾਇਮ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਸੋਮਵਾਰ ਨੂੰ ਪੁਲਿਸ ਅਧਿਕਾਰੀਆਂ ਨੇ ਹਥਿਆਰਾਂ ਦਾ ਪਤਾ ਲਾਉਣ ਲਈ ਮੁਹਿੰਮ ਸ਼ੁਰੂ ਕੀਤੀ ਸੀ, ਜਿਸ ਮਗਰੋਂ ਇਥੇ ਝੜਪ ਹੋਈ

Share