ਇਕੁਆਡੋਰ ਅਦਾਲਤ ਵੱਲੋਂ ਵਿਕੀਲੀਕਸ ਸੰਸਥਾਪਕ ਅਸਾਂਜੇ ਦੀ ਨਾਗਰਿਕਤਾ ਰੱਦ

715
Share

ਕਵੀਟੋ, 29 ਜੁਲਾਈ (ਪੰਜਾਬ ਮੇਲ)-ਇਕੁਆਡੋਰ ਨੇ ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜੇ ਦੀ ਨਾਗਰਿਕਤਾ ਰੱਦ ਕਰ ਦਿੱਤੀ ਹੈ। ਅਸਾਂਜੇ ਇਸ ਸਮੇਂ ਬਰਤਾਨੀਆ ਦੀ ਜੇਲ੍ਹ ਵਿਚ ਹੈ। ਇਕੁਆਡੋਰ ਦੀ ਨਿਆਂ ਪ੍ਰਣਾਲੀ ਨੇ ਦੇਸ਼ ਦੇ ਵਿਦੇਸ਼ ਮੰਤਰਾਲੇ ਦੁਆਰਾ ਦਾਇਰ ਕੀਤੇ ਦਾਅਵੇ ਦੇ ਜਵਾਬ ’ਚ ਆਸਟਰੇਲੀਆਈ ਨਾਗਰਿਕ ਅਸਾਂਜੇ ਨੂੰ ਅਧਿਕਾਰਤ ਤੌਰ ’ਤੇ ਉਸ ਦੀ ਨਾਗਰਿਕਤਾ ਰੱਦ ਕਰਨ ਦੀ ਜਾਣਕਾਰੀ ਦਿੱਤੀ।


Share