ਆਫ਼ਤ ਪ੍ਰਬੰਧਨ ਬਾਰੇ ਕੌਮੀ ਸੰਸਥਾ ਵੱਲੋਂ ਅਕਤੂਬਰ ’ਚ ਕਰੋਨਾ ਦੀ ਤੀਜੀ ਲਹਿਰ ਦਾ ਸਿਖਰ ਹੋਣ ਦਾ ਦਾਅਵਾ

644
Share

ਪੀ.ਐੱਮ.ਓ. ਨੂੰ ਸੌਂਪੀ ਰਿਪੋਰਟ; ਬੱਚਿਆਂ ਨੂੰ ਕਰੋਨਾ ਦੀ ਲਾਗ ਚਿੰਬੜਨ ਦਾ ਵੱਧ ਜੋਖ਼ਮ ਹੋਣ ਦੀ ਗੱਲ ਵੀ ਆਖੀ
ਨਵੀਂ ਦਿੱਲੀ, 23 ਅਗਸਤ (ਪੰਜਾਬ ਮੇਲ)- ਆਫ਼ਤ ਪ੍ਰਬੰਧਨ ਬਾਰੇ ਕੌਮੀ ਸੰਸਥਾ (ਐੱਨ.ਆਈ.ਡੀ.ਐੱਮ.) ਤਹਿਤ ਗਠਿਤ ਮਾਹਿਰਾਂ ਦੀ ਇਕ ਕਮੇਟੀ ਨੇ ਚਿਤਾਵਨੀ ਦਿੱਤੀ ਹੈ ਕਿ ਅਕਤੂਬਰ ਦੇ ਅਖੀਰ ਵਿਚ ਕਰੋਨਾਵਾਇਰਸ ਦੀ ਤੀਜੀ ਲਹਿਰ ਆਪਣੇ ਸਿਖਰ ’ਤੇ ਹੋਵੇਗੀ। ਗ੍ਰਹਿ ਮੰਤਰਾਲੇ ਦੇ ਹੁਕਮਾਂ ਤਹਿਤ ਗਠਿਤ ਕਮੇਟੀ ਨੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਸੌਂਪੀ ਰਿਪੋਰਟ ਵਿਚ ਬੱਚਿਆਂ, ਜਿਨ੍ਹਾਂ ਨੂੰ ਸ਼ਾਇਦ ਤੀਜੀ ਲਹਿਰ ਦੌਰਾਨ ਸਭ ਤੋਂ ਵੱਧ ਜੋਖ਼ਮ ਦਰਪੇਸ਼ ਰਹੇਗਾ, ਲਈ ਹੁਣ ਤੋਂ ਹੀ ਬਿਹਤਰ ਤਿਆਰੀਆਂ ਕਰਨ ਦੀ ਮੰਗ ਕੀਤੀ ਹੈ।

Share