ਆਜ਼ਾਦੀ ਦਿਵਸ ਸਮਾਗਮ ਦੇ ਮੱਦੇਨਜ਼ਰ ਤਲਾਸ਼ੀ ਮੁਹਿੰਮ ਦੌਰਾਨ ਦਿੱਲੀ ਪੁਲਿਸ ਵੱਲੋਂ 55 ਪਿਸਤੌਲਾਂ ਸਮੇਤ 4 ਕਾਬੂ

628
Share

ਨਵੀਂ ਦਿੱਲੀ, 13 ਅਗਸਤ (ਪੰਜਾਬ ਮੇਲ)- ਆਜ਼ਾਦੀ ਦਿਵਸ ਸਮਾਗਮ ਦੇ ਮੱਦੇਨਜ਼ਰ ਦਿੱਲੀ ਪੁਲੀਸ ਵੱਲੋਂ ਕੌਮੀ ਰਾਜਧਾਨੀ ਵਿੱਚ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ ਅੱਜ ਚਾਰ ਸਮਾਜ-ਵਿਰੋਧੀ ਅਨਸਰਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ ਤੇ ਪੁਲਿਸ ਨੇ ਇਨ੍ਹਾਂ ਕੋਲੋਂ 55 ਪਿਸਤੌਲਾਂ ਤੇ 50 ਕਾਰਤੂਸ ਬਰਾਮਦ ਕੀਤੇ ਹਨ। ਮੁਲਜ਼ਮਾਂ ਦੀ ਪਛਾਣ ਉੱਤਰ ਪ੍ਰਦੇਸ਼ ਦੇ ਹਾਥਰਸ ਵਾਸੀ ਰਾਜਵੀਰ ਸਿੰਘ (33) ਤੇ ਧੀਰਜ ਕੁਮਾਰ (26) ਅਤੇ ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਦੇ ਵਸਨੀਕ ਵਿਨੋਦ (48) ਅਤੇ ਦਿੱਲੀ ਦੇ ਭਰਥਲ ਇਲਾਕੇ ਦੇ ਵਸਨੀਕ ਧਰਮਿੰਦਰ ਉਰਫ ਧਰਮੂ ਵਜੋਂ ਹੋਈ ਹੈ। ਵਿਨੋਦ 2007 ਤੋਂ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ ਤੇ ਕੋਵਿਡ ਮਹਾਮਾਰੀ ਕਾਰਨ ਉਸ ਨੂੰ ਮੌਜੂਦਾ ਵਰ੍ਹੇ ਅਪਰੈਲ ਵਿਚ ਪੈਰੋਲ ’ਤੇ ਰਿਹਾਅ ਕੀਤਾ ਗਿਆ ਸੀ।

Share