‘ਆਸੀਸ ਪ੍ਰੋਗਰਾਮ’ ਦੌਰਾਨ ਫਰਿਜ਼ਨੋ ’ਚ ਲੱਗੀਆਂ ਰੌਣਕਾਂ¿;

295
ਪ੍ਰਬੰਧਕ ਔਰਤਾਂ ਯਾਦਗਾਰੀ ਤਸਵੀਰ ਸਮੇਂ।
Share

ਫਰਿਜ਼ਨੋ, 17 ਨਵੰਬਰ (ਧਾਲੀਆਂ/ਮਾਛੀਕੇ/ਪੰਜਾਬ ਮੇਲ)- ਅੱਜ ਦੇ ਸਮੇਂ ਅੰਦਰ ਵਿਦੇਸ਼ੀਆਂ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿਚ ਪਰਿਵਾਰ ਦਾ ਆਪਸੀ ਇਕ-ਦੂਜੇ ਨੂੰ ਸਮਾਂ ਦੇਣਾ ਬਹੁਤ ਮੁਸ਼ਕਲ ਹੋ ਗਿਆ ਹੈ। ਖਾਸਕਰ ਬਹੁਤ ਬਜ਼ੁਰਗ ਅਤੇ ਸਿਆਣੀ ਉਮਰ ਦੀਆਂ ਔਰਤਾਂ ਘਰ ਬਾਹਰੀ ਕੰਮ-ਕਾਰ ਤੋਂ ਇਲਾਵਾ ਘਰ ਦੇ ਚੁੱਲੇ-ਚੌਕੇ (ਰਸ਼ੋਈ) ਤੱਕ ਸੀਮਤ ਹੋ ਗਈਆਂ ਹਨ। ਇਸ ਤੋਂ ਇਲਾਵਾ ਬਹੁਤੇ ਘਰਾਂ ਵਿਚ ਬਜ਼ੁਰਗ ਔਰਤਾਂ ਹੀ ਛੋਟੇ ਬੱਚਿਆਂ ਦਾ ਪਾਲਣ-ਪੋਸ਼ਣ ਅਤੇ ਦੇਖ-ਭਾਲ ਤੋਂ ਇਲਾਵਾ ਘਰ ਦੀ ਰਸ਼ੋਈ ਦੇ ਕੰਮ ਅਤੇ ਬੱਚੇ ਸੰਭਾਲਣ ਤੱਕ ਸਾਰਾ ਕੰਮ ਉਹ ਕਰਦੀਆਂ ਹਨ। ਇਸੇ ਤਰ੍ਹਾਂ ਆਪਣੇ ਪਰਿਵਾਰ ਦੇ ਸੋਹਣੇ ਭਵਿੱਖ ਅਤੇ ਜ਼ਰੂਰਤਾਂ ਲਈ ਵੱਖ-ਵੱਖ ਖੇਤਰਾਂ ਵਿਚ ਨੌਕਰੀਆਂ ਕਰ ਮਰਦਾਂ ਦੇ ਬਰਾਬਰ ਘਰ ਦੀ ਆਰਥਿਕਤਾ ਵਿਚ ਹਿੱਸਾ ਵੀ ਪਾਉਂਦੀਆਂ ਹਨ। ਉਨ੍ਹਾਂ ਦਾ ਹੀ ਆਸੀਰਵਾਦ ਹੈ ਕਿ ਪਰਿਵਾਰ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਹੇ ਹਨ।
ਇਸੇ ਬਜ਼ੁਰਗ ਔਰਤਾਂ ਦੀ ਦੇਣ ਅਤੇ ਮਿਲੇ ਆਸ਼ੀਰਵਾਦ ਦੇ ਮਾਣ-ਸਤਿਕਾਰ ਵਿਚ ਇਹ ਪ੍ਰੋਗਰਾਮ ਸਿਰਫ ਔਰਤਾਂ ਲਈ ਹੀ ਰੱਖਿਆ ਗਿਆ ਸੀ। ਇਸੇ ਸਦਕਾ ਨੌਜਵਾਨ ਔਰਤਾਂ ਨੇ ਮਿਲਕੇ ਫਰਿਜ਼ਨੋ ਨਜ਼ਦੀਕੀ ਸ਼ਹਿਰ ਫਾਊਲਰ ਦੇ ਪੈਨਜ਼ੈਕ ਪਾਰਕ ਵਿਚ ‘‘ਆਸ਼ੀਸ਼’’ ਨਾਂ ਦੇ ਪ੍ਰੋਗਰਾਮ ਦਾ ਆਗਾਜ਼ ਕੀਤਾ। ਜਿਸ ਵਿਚ ਮਾਂਵਾਂ-ਧੀਆਂ, ਸੱਸਾ-ਨੂੰਹਾਂ, ਪੋਤੀਆਂ-ਦੋਹਤੀਆਂ ਆਦਿਕ ਸਭ ਰਲ ਇਕੱਠੀਆਂ ਹੋਈਆਂ ਅਤੇ ਆਪਸੀ ਆਪਸੀ ਰਲ ਵਿਚਾਰਾਂ ਦੀ ਸਾਂਝ ਪਾਈ। ਇਸ ਸਮੇਂ ਸਿਆਣੀਆਂ ਹਾਜ਼ਰ ਬਜ਼ੁਰਗ ਔਰਤਾਂ ਦਾ ਮਾਣ-ਸਨਮਾਨ ਵੀ ਕੀਤਾ ਗਿਆ। ਇਸ ਤੋਂ ਇਲਾਵਾ ਮੰਨੋਰੰਜਨ ਲਈ ਰਲ ਗਿੱਧਾ, ਬੋਲੀਆਂ ਅਤੇ ਗੀਤ-ਸੰਗੀਤ ਦਾ ਪ੍ਰੋਗਰਾਮ ਵੀ ਹੋਇਆਂ। ਪਰ ਇਸ ਸਾਲ ਔਰਤਾਂ ਨੇ ਪੁਰਾਣੇ ਸਮੇਂ ਦੀਆਂ ਆਪਣੇ ਹੱਥੀ ਕਢਾਈ ਅਤੇ ਮੀਨਾਕਾਰੀ ਕੀਤੀਆਂ ਫੁੱਲਕਾਰੀਆਂ ਅਤੇ ਚਾਦਰਾਂ ਦੀ ਅਜ਼ਮਾਇਸ਼ ਵੀ ਕੀਤੀ। ਇਸ ਦੌਰਾਨ ਹੱਥੀ ਕਢਾਈ ਕਰਨ ਦੇ ਮੁਕਾਬਲੇ ਵੀ ਹੋਏ।
ਪ੍ਰੋਗਰਾਮ ਵਿਚ ਸ਼ਾਮਲ ਔਰਤਾਂ ਦੁਆਰਾਂ ਪੰਜਾਬੀ ਵਿਰਸੇ ਨੂੰ ਯਾਦ ਕਰਦੇ ਹੋਏ ਗੀਤ ਅਤੇ ਬੋਲੀਆਂ ਵੀ ਗਾਈਆਂ ਗਈਆਂ।¿; ਇਸ ਮੌਕੇ ਅਜੋਕੇ ਸਮਾਜਿਕ ਹਾਲਾਤਾਂ ’ਤੇ ਚੋਟ ਕਰਦੀਆਂ ਵਿਅੰਗਮਈ ਸਕਿੱਟਾਂ ਵੀ ਕੀਤੀਆਂ ਗਈਆਂ। ਬਜ਼ੁਰਗ ਔਰਤਾਂ ਦਾ ‘ਸੀਨੀਅਰ ਗਿੱਧਾ’ ਵੀ ਖਿੱਚ ਦਾ ਕੇਂਦਰ ਰਿਹਾ। ਸੱਜ-ਸਵਰ ਕੇ ਆਈਆਂ ਬੀਬੀਆਂ ਨੂੰ ਇਨਾਮ ਦਿੱਤੇ ਗਏ, ਜਿਸ ਨੂੰ ਸਫਲ ਬਣਾਉਣ ਵਿਚ ਰਮਨ ਵਿਰਕ, ਜਗਮੀਤ ਰੈਪਸੀ ਅਤੇ ਅਰਵਿੰਦ ਸੇਖੋਂ ਤੋਂ ਇਲਾਵਾ ਬਹੁਤ ਸਾਰੀਆਂ ਔਰਤਾਂ ਨੇ ਸਹਿਯੋਗ ਦਿੱਤਾ। ਜਦਕਿ ਸਟੇਜ ਸੰਚਾਲਨ ਬਾਖੂਬੀ ਸ਼ਾਇਰਨਾਂ ਅੰਦਾਜ਼ ਵਿਚ ਅੰਜੂ ਮੀਰਾ ਨੇ ਕੀਤਾ। ਇਸ ਸਮੇਂ ਹਾਜ਼ਰੀਨ ਔਰਤਾਂ ਨੇ ਵਿਚਾਰਾਂ ਦਾ ਅਦਾਨ-ਪ੍ਰਦਾਨ ਵੀ ਕੀਤਾ। ਮਨੋਰੰਜਨ ਲਈ ਗੀਤ-ਸੰਗੀਤ, ਗਿੱਧਾ ਅਤੇ ਅਜੋਕੇ ਹਾਲਾਤਾਂ ’ਤੇ ਸਕਿੱਟਾਂ ਕੀਤੀਆਂ ਗਈਆ। ਪ੍ਰੋਗਰਾਮ ਵਿਚ ਹਾਜ਼ਰ ਸਮੂਹ ਔਰਤਾਂ ਨੇ ਲੱਗੇ ਖਾਣੇ ਦੇ ਸਟਾਲ ਤੋਂ ਸੁਆਦਿਸ਼ਟ ਖਾਣਿਆਂ ਦਾ ਆਨੰਦ ਵੀ ਮਾਣਿਆ। ਇਨ੍ਹਾਂ ਔਰਤਾਂ ਦੁਆਰਾਂ ਰਲ ਕੇ ਕੀਤਾ ਜਾਣ ਵਾਲਾ ਇਹ ਪ੍ਰੋਗਰਾਮ ਹਰ ਸਾਲ ਦੀ ਤਰ੍ਹਾਂ ਬਦਲਦੀਆਂ ਪੀੜ੍ਹੀਆਂ ਵਿਚ ਮਾਣ-ਸਨਮਾਨ ਦੀਆਂ ਤੰਦਾਂ ਨੂੰ ਜੋੜਦਾ ਯਾਦਗਾਰੀ ਹੋ ਨਿਬੜਿਆ।

Share