ਆਸਮਾਨ ’ਚ ਛਾਈ ਧੁੰਦ, ਦਿੱਲੀ ਦੀ ਹਵਾ ‘ਬਹੁਤ ਖਰਾਬ’

281
Share

ਨਵੀਂ ਦਿੱਲੀ, 9 ਨਵੰਬਰ (ਪੰਜਾਬ ਮੇਲ)- ਰਾਸ਼ਟਰੀ ਰਾਜਧਾਨੀ ਦਿੱਲੀ ਦੀ ਹਵਾ ਬਹੁਤ ਹੀ ਗੰਦਲੀ ਹੁੰਦੀ ਜਾ ਰਹੀ ਹੈ। ਜ਼ਹਿਰੀਲੀ ਹਵਾ ’ਚ ਲੋਕਾਂ ਦਾ ਸਾਹ ਲੈਣਾ ਵੀ ਔਖਾ ਹੋ ਰਿਹਾ ਹੈ। ਦੀਵਾਲੀ ਤੋਂ ਬਾਅਦ ਹਵਾ ਹੋਰ ਪ੍ਰਦੂਸ਼ਿਤ ਹੋ ਗਈ ਹੈ। ਆਸਮਾਨ ’ਚ ਧੂੰਆਂ ਅਤੇ ਧੁੰਦ ਦਾ ਪ੍ਰਭਾਵ ਜਾਰੀ ਹੈ। ਰਾਜਧਾਨੀ ਦੀ ਹਵਾ ਹੁਣ ‘ਗੰਭੀਰ’ ਤੋਂ ‘ਬਹੁਤ ਖਰਾਬ’ ਸ਼੍ਰੇਣੀ ਵਿਚ ਆ ਗਈ ਹੈ। ਹਾਲਾਤ ਅਜਿਹੇ ਬਣ ਗਏ ਹਨ ਕਿ ਹਰ 5 ਪਰਿਵਾਰਾਂ ’ਚੋਂ 4 ਪਰਿਵਾਰ ਕਿਸੇ ਨਾ ਕਿਸੇ ਬੀਮਾਰੀ ਨਾਲ ਜੂਝ ਰਹੇ ਹਨ। ਓਧਰ ਦਿੱਲੀ ਵਾਸੀਆਂ ਦਾ ਕਹਿਣਾ ਹੈ ਕਿ ਇੰਨੇ ਪ੍ਰਦੂਸ਼ਣ ਕਾਰਨ ਬੱਚਿਆਂ ਨੂੰ ਬਹੁਤ ਜ਼ਿਆਦਾ ਦਿੱਕਤਾਂ ਹੋ ਰਹੀਆਂ ਹਨ। ਅਸੀਂ ਇੰਡੀਆ ਗੇਟ ਘੁੰਮਣ ਆਏ ਸਨ ਪਰ ਪ੍ਰਦੂਸ਼ਣ ਕਾਰਨ ਇੰਡੀਆ ਗੇਟ ਨਜ਼ਰ ਹੀ ਨਹੀਂ ਆ ਰਿਹਾ ਹੈ।

ਪਿ੍ਰਥਵੀ ਵਿਗਿਆਨ ਮੰਤਰਾਲਾ ਦੀ ਹਵਾ ਗੁਣਵੱਤਾ ਪੂਰਵ ਅਨੁਮਾਨ ਏਜੰਸੀ ‘ਸਫਰ’ ਮੁਤਾਬਕ ਦਿੱਲੀ ’ਚ ਔਸਤਨ ਹਵਾ ਗੁਣਵੱਤਾ ਸੂਚਕਾਂਕ ਯਾਨੀ ਕਿ ਏਅਰ ਕੁਆਲਿਟੀ ਇੰਡੈਕਸ 372 ਦਰਜ ਕੀਤੀ ਗਈ ਹੈ। ਹੁਣ ਹਵਾ ਪ੍ਰਦੂਸ਼ਣ ਗੰਭੀਰ ਤੋਂ ਬਹੁਤ ਖਰਾਬ ਸ਼੍ਰੇਣੀ ’ਚ ਪਹੁੰਚ ਗਿਆ ਹੈ। ਦੱਸ ਦੇਈਏ ਕਿ ਬੀਤੇ ਦਿਨ ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ 385 ਦਰਜ ਕੀਤਾ ਗਿਆ ਸੀ। ਮੌਸਮ ਪੂਰਵ ਅਨੁਮਾਨ ਮੁਤਾਬਕ ਧੁੰਦ ਛਾਈ ਰਹਿ ਸਕਦੀ ਹੈ। ਦੱਸ ਦੇਈਏ ਕਿ ਭਾਰਤੀ ਮੌਸਮ ਵਿਭਾਗ ਨੇ ਸੰਭਾਵਨਾ ਜ਼ਾਹਰ ਕੀਤੀ ਸੀ ਕਿ ਨਵੰਬਰ ਦੇ ਸ਼ੁਰੂਆਤੀ ਦਿਨਾਂ ਵਿਚ ਦਿੱਲੀ ਦੀ ਹਵਾ ਬੇਹੱਦ ਖਰਾਬ ਰਹੇਗੀ।


Share