ਆਸਟ੍ਰੇਲੀਆ ‘ਚ ਪੀ.ਆਰ. ਲੈਣ ਦੇ ਮਾਮਲੇ ‘ਚ ਭਾਰਤ ਨੇ ਚੀਨ ਨੂੰ ਪਛਾੜਿਆ

682
Share

-ਪੀ.ਆਰ. ਲੈਣ ਦੇ ਮਾਮਲੇ ‘ਚ ਪਹਿਲੇ ਸਥਾਨ ‘ਤੇ ਭਾਰਤ, ਦੂਜੇ ‘ਤੇ ਚੀਨ ਅਤੇ ਤੀਜੇ ‘ਤੇ ਇੰਗਲੈਂਡ ਰਿਹਾ
ਸਿਡਨੀ, 6 ਅਕਤੂਬਰ (ਪੰਜਾਬ ਮੇਲ)- ਆਸਟ੍ਰੇਲੀਆ ‘ਚ ਪੀ.ਆਰ. ਲੈਣ ਵਾਲਿਆਂ ਵਿਚ ਚੀਨ ਨੂੰ ਪਛਾੜ ਕੇ ਭਾਰਤ ਫਿਰ ਤੋਂ ਪਹਿਲੇ ਨੰਬਰ ‘ਤੇ ਆਇਆ ਹੈ। 2019-2020 ਵਿਚ ਆਸਟ੍ਰੇਲੀਆ ਨੇ 25,6981 ਭਾਰਤੀ ਲੋਕਾਂ ਨੂੰ ਪੱਕੀ ਰੈਜ਼ੀਡੈਂਸੀ ਦਿੱਤੀ। ਦੂਸਰੇ ਨੰਬਰ ‘ਤੇ ਚੀਨ ਹੈ ਤੇ ਤੀਸਰੇ ‘ਤੇ ਇੰਗਲੈਂਡ ਆਇਆ ਹੈ। ਗ੍ਰਹਿ ਵਿਭਾਗ ਦੀ ਇਸ ਰਿਪੋਰਟ ਅਨੁਸਾਰ 2019-20 ਵਿਚ 1,40,366 ਨੂੰ ਸਥਾਈ ਰੈਜੀਡੈਂਸੀ ਦਿੱਤੀ ਗਈ ਹੈ। ਭਾਰਤੀਆਂ ਨੂੰ ਕੁੱਲ 25,698 ਸਥਾਈ ਰੈਜ਼ੀਡੈਂਸ ਦਿੱਤੇ ਵੀਜ਼ਿਆਂ ‘ਚ 22,170 ਸਕਿਲਡ ਵੀਜ਼ਾ, 3226 ਪਰਿਵਾਰਕ ਸ਼੍ਰੇਣੀ ਵਿਚ, 5 ਵਿਸ਼ੇਸ਼ ਯੋਗਤਾ ਤੇ 297 ਵੀਜ਼ੇ ਬੱਚਿਆਂ ਨੂੰ ਦਿੱਤੇ ਗਏ। ਗ੍ਰਹਿ ਵਿਭਾਗ ਦੇ ਅੰਕੜਿਆਂ ਦੁਆਰਾ ਪਿਛਲੇ ਸਾਲ ਨਾਲੋਂ 12 ਫ਼ੀਸਦੀ ਕਮੀ ਦਰਜ ਹੋਈ ਹੈ। ਇੱਥੇ ਗੌਰਤਲਬ ਹੈ ਕਿ ਇਹ ਪਿਛਲੇ ਸਾਲ ਦੀ ਸਭ ਤੋਂ ਵੱਡੀ ਗਿਰਾਵਟ ਹੈ। ਪਿਛਲੇ ਸਾਲ ਕੁੱਲ 1,60,300 ਵੀਜ਼ੇ ਦਿੱਤੇ ਗਏ ਸਨ। ਇਸ ਸਾਲ 23,372 ਵੀਜ਼ੇ ਖੇਤਰੀ ਇਲਾਕਿਆਂ ‘ਚ ਦਿੱਤੇ ਗਏ, ਜਿਹੜਾ ਪਿਛਲੇ ਸਾਲ ਨਾਲੋਂ 27 ਫ਼ੀਸਦੀ ਦਾ ਵਾਧਾ ਹੈ। ਇਸ ਵਾਰ 70 ਫ਼ੀਸਦੀ ਵੀਜ਼ੇ ਸਕਿੱਲਡ ਸ਼੍ਰੇਣੀ ਵਿਚ ਦਿੱਤੇ ਹਨ।


Share