ਆਸਟ੍ਰੇਲੀਆ ‘ਚ ਜਲਦੀ ਹੀ ਇੰਟਰਨੈਸ਼ਨਲ ਉਡਾਣਾਂ ਨੂੰ ਕੀਤਾ ਜਾਵੇਗਾ ਸ਼ੁਰੂ

591
Share

ਆਸਟ੍ਰੇਲੀਆ, 31 ਅਕਤੂਬਰ (ਪੰਜਾਬ ਮੇਲ) -ਆਸਟ੍ਰੇਲੀਆ ‘ਚ ਇੰਟਰਨੈਸ਼ਨਲ ਉਡਾਣਾਂ ਨੂੰ ਜਲਦੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ | ਜਿਸ ਨਾਲ ਵਿਦੇਸ਼ਾਂ ‘ਚ ਫਸੇ ਆਸਟ੍ਰੇਲੀਆਈ ਲੋਕ ਆਪਣੇ ਘਰਾਂ ਨੂੰ ਪਰਤ ਆਉਣਗੇ | ਵਿਕਟੋਰੀਆ ਦੇ ਪ੍ਰੀਮੀਅਰ ਨੇ ਕਿਹਾ ਕਿ ਕੋਰੋਨਾ ਦੇ ਕੇਸਾਂ ਦੀ ਗਿਣਤੀ ਹੁਣ ਇਥੇ ਕਾਫ਼ੀ ਘੱਟ ਹੋ ਗਈ ਹੈ | ਪਹਿਲਾਂ ਜ਼ਿਆਦਾ ਕੇਸਾਂ ਦੀ ਵਧ ਰਹੀ ਸੰਖਿਆ ਕਰਕੇ ਪਾਬੰਦੀਆਂ ਲਗਾਈਆਂ ਗਈਆਂ ਸਨ | ਹੁਣ ਇੰਟਰਨੈਸ਼ਨਲ ਉਡਾਣਾਂ ਨੂੰ ਜਲਦੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ | ਪ੍ਰੀਮੀਅਰ ਨੇ ਦੱਸਿਆ ਕਿ ਬਹੁਤ ਸਾਰੇ ਲੋਕ ਬਾਹਰਲੇ ਮੁਲਕਾਂ ‘ਚ ਫਰਵਰੀ ਤੋਂ ਉਡੀਕ ਕਰ ਰਹੇ ਹਨ ਕਿ ਕਦੋਂ ਉਹ ਆਪਣੇ ਘਰਾਂ ਨੂੰ ਪਰਤਣਗੇ | ਉਸ ਨੇ ਪੁਸ਼ਟੀ ਕੀਤੀ ਕਿ ਕ੍ਰਿਸਮਿਸ ਦੇ ਸਮੇਂ ਵਿਦੇਸ਼ਾਂ ‘ਚ ਫ਼ਸੇ ਇਥੋਂ ਦੇ ਵਸਨੀਕਾਂ ਨੂੰ ਸਮੇਂ ਸਿਰ ਇਥੇ ਲਿਆਂਦਾ ਜਾਵੇਗਾ | ਪ੍ਰੀਮੀਅਰ ਨੇ ਕਿਹਾ ਕਿ ਅਗਲੇ ਮਹੀਨੇ ਨਵੰਬਰ ‘ਚ ਉਹ ਆਸ ਕਰਦੇ ਹਨ ਕਿ ਬਾਹਰਲੇ ਦੇਸ਼ਾਂ ਦੀਆਂ ਉਡਾਣਾਂ ਇਥੇ ਆ ਸਕਣ ਅਤੇ ਲੋਕ ਕ੍ਰਿਸਮਿਸ ਮਨਾ ਸਕਣ |


Share