ਆਸਟ੍ਰੇਲੀਆ ’ਚ ਅਗਲੇ ਮਹੀਨੇ ਤੋਂ ਐਂਟੀ ਕੋਵਿਡ ‘ਮੋਡਰਨਾ’ ਟੀਕਾ ਹੋਵੇਗਾ ਉਪਲਬੱਧ

4766
Share

ਕੈਨਬਰਾ, 10 ਅਗਸਤ (ਪੰਜਾਬ ਮੇਲ)- ਆਸਟ੍ਰੇਲੀਆ ਦੀ ਸਰਕਾਰ ਨੇ ਕਿਹਾ ਹੈ ਕਿ ਅਗਲੇ ਮਹੀਨੇ ਤੋਂ ਐਂਟੀ ਕੋਵਿਡ-19 ਟੀਕਾ ਮੋਡਰਨਾ ਵੀ ਦੇਸ਼ ਵਿਚ ਉਪਲਬਧ ਹੋਵੇਗਾ। ਇਸ ਦੇ ਨਾਲ ਹੀ ਆਸਟ੍ਰੇਲੀਆ ਵਿਚ ਮਹਾਮਾਰੀ ਦਾ ਤੀਜਾ ਟੀਕਾ ਉਪਲਬਧ ਹੋ ਜਾਵੇਗਾ। ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਕਿ ਆਸਟ੍ਰੇਲੀਆ ਦੀ ਟੀਕਾ ਰੈਗੁਲੇਟਰ ਸੰਸਥਾ ਨੇ ਸੋਮਵਾਰ ਤੋਂ ਬਾਲਗਾਂ ਨੂੰ ਮੋਡਰਨਾ ਟੀਕੇ ਦੀ ਖੁਰਾਕ ਦੇਣ ਦੀ ਮਨਜ਼ੂਰੀ ਪ੍ਰਦਾਨ ਕੀਤੀ ਹੈ।
ਸਿਹਤ ਮੰਤਰੀ ਗ੍ਰੇਗ ਹੰਟ ਨੇ ਕਿਹਾ ਕਿ ਸਤੰਬਰ ਦੇ ਅਖੀਰ ਤੱਕ ਟੀਕੇ ਦੀ ਪਹਿਲੀ ਖੇਪ ਆਵੇਗੀ, ਜਿਸ ਵਿਚ 10 ਲੱਖ ਖੁਰਾਕਾਂ ਹੋਣਗੀਆਂ। ਉਨ੍ਹਾਂ ਨੇ ਕਿਹਾ ਕਿ ਇਸ ਸਾਲ ਮੋਡਰਨਾ ਦੀਆਂ ਇਕ ਕਰੋੜ ਖੁਰਾਕਾਂ ਆਸਟ੍ਰੇਲੀਆ ਨੂੰ ਮਿਲਣ ਵਾਲੀਆਂ ਹਨ। ਆਸਟ੍ਰੇਲੀਆ ’ਚ ਫਾਈਜ਼ਰ ਟੀਕੇ ਦੀ ਕਮੀ ਹੈ ਅਤੇ ਖੂਨ ਦੇ ਥੱਕੇ ਜੰਮਣ ਦੇ ਖਦਸ਼ੇ ਕਾਰਨ ਲੋਕ ਐਸਟ੍ਰਾਜ਼ੈਨੇਕਾ ਟੀਕਾ ਨਹੀਂ ਲਗਵਾ ਰਹੇ ਹਨ। ਆਸਟ੍ਰੇਲੀਆ ਦੀ 2 ਕਰੋੜ 26 ਲੱਖ ਆਬਾਦੀ ਵਿਚੋਂ ਸੋਮਵਾਰ ਤੱਕ ਸਿਰਫ 22 ਫੀਸਦੀ ਬਾਲਗਾਂ ਨੂੰ ਹੀ ਐਂਟੀ ਕੋਵਿਡ ਟੀਕੇ ਦੀਆਂ ਦੋਵੇਂ ਖੁਰਾਕਾਂ ਲੱਗੀਆਂ ਹਨ।

Share