ਆਸਟ੍ਰੇਲੀਆਈ ਸਰਕਾਰ ਵੱਲੋਂ ਭਾਰਤ ਤੋਂ ਗਏ ਯਾਤਰੂਆਂ ਨੂੰ ‘ਨਜ਼ਰਬੰਦੀ ਕੈਂਪ’ ‘ਚ ਰੱਖਣ ‘ਤੇ ਵਿਚਾਰ

43
Share

ਮੈਲਬੌਰਨ, 11 ਜੂਨ (ਪੰਜਾਬ ਮੇਲ)- ਗਲੋਬਲ ਪੱਧਰ ‘ਤੇ ਫੈਲੀ ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਜ਼ਿਆਦਾਤਰ ਦੇਸ਼ਾਂ ਨੇ ਅੰਤਰਰਾਸ਼ਟਰੀ ਯਾਤਰਾ ‘ਤੇ ਪਾਬੰਦੀ ਲਗਾਈ ਹੋਈ ਹੈ। ਭਾਰਤ ਵਿਚ ਫੈਲੀ ਕੋਰੋਨਾ ਲਾਗ ਦੀ ਦੂਜੀ ਲਹਿਰ ਦਾ ਭਿਆਨਕ ਅਸਰ ਦੇਖ ਕੇ ਦੂਜੇ ਦੇਸ਼ ਚਿੰਤਾ ਵਿਚ ਹਨ। ਇਸ ਦੇ ਤਹਿਤ ਹੀ ਆਸਟ੍ਰੇਲੀਆ ਸਰਕਾਰ ਵੱਲੋਂ ਭਾਰਤ ਤੋਂ ਆਉਣ ਵਾਲੇ ਲੋਕਾਂ ਨੂੰ ਇਕ ਨਜ਼ਰਬੰਦੀ ਕੈਂਪ ਵਿਚ ਕੈਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

ਆਸਟ੍ਰੇਲੀਆ ਦੇ ਇਕ ਸਰਕਾਰੀ ਬੁਲਾਰੇ ਦੇ ਹਵਾਲੇ ਨਾਲ ਦੱਸਿਆ ਕਿ ਆਸਟ੍ਰੇਲੀਆ ਭਾਰਤ ਤੋਂ ਪਰਤਣ ਵਾਲੇ ਯਾਤਰੀਆਂ ਨੂੰ ਕ੍ਰਿਸਮਸ ਟਾਪੂ ‘ਤੇ ਇਕ ਹਿਰਾਸਤ ਕੇਂਦਰ ਵਿਚ ਰੱਖਣ ‘ਤੇ ਵਿਚਾਰ ਕਰ ਰਿਹਾ ਹੈ।

ਕ੍ਰਿਸਮਸ ਆਈਲੈਂਡ ਇਮੀਗ੍ਰੇਸ਼ਨ ਰਿਸੈਪਸ਼ਨ ਐਂਡ ਪ੍ਰੋਸੈਸਿੰਗ ਸੈਂਟਰ (ਕ੍ਰਿਸਮਸ ਆਈਲੈਂਡ IRPC) ਦਾ ਨਿਰਮਾਣ ਆਸਟ੍ਰੇਲੀਆਈ ਸਰਕਾਰ ਨੇ ਕੀਤਾ ਸੀ। ਇਸ ਨਜ਼ਰਬੰਦੀ ਕੇਂਦਰ ਦੀ ਵਰਤੋਂ ਗੈਰ ਕਾਨੂੰਨੀ ਪ੍ਰਵਾਸੀਆਂ ਅਤੇ ਸ਼ਰਨ ਚਾਹੁਣ ਵਾਲੇ ਲੋਕਾਂ ਨੂੰ ਰੱਖਣ ਲਈ ਕੀਤੀ ਜਾਂਦੀ ਰਹੀ ਹੈ।


Share