ਆਸਟ੍ਰੇਲੀਆਈ ਏਅਰਲਾਈਨ ਕੁਆਂਟਸ ਵੱਲੋਂ ਮੈਲਬਰਨ-ਦਿੱਲੀ ਸਿੱਧੀ ਉਡਾਣ 22 ਦਸੰਬਰ ਤੋਂ ਸ਼ੁਰੂ ਕਰਨ ਦਾ ਐਲਾਨ

2338
Share

ਮੈਲਬਰਨ, 24 ਨਵੰਬਰ (ਪੰਜਾਬ ਮੇਲ)- ਆਸਟਰੇਲਿਆਈ ਏਅਰਲਾਈਨ ਕੁਆਂਟਸ ਨੇ ਆਪਣੇ ਇਤਿਹਾਸ ’ਚ ਪਹਿਲੀ ਵਾਰ ਮੈਲਬਰਨ-ਦਿੱਲੀ ਉਡਾਣ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਕਰੋਨਾ ਕਾਰਨ ਲੱਗੀਆਂ ਪਾਬੰਦੀਆਂ ’ਚ ਵੱਡੀ ਢਿੱਲ ਮਿਲਣ ਮਗਰੋਂ ਆਵਾਜਾਈ ਵਿਚ ਭਾਰੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਜਿਸ ਕਾਰਨ ਨਵੇਂ ਸਿੱਧੇ ਰੂਟ ਸ਼ੁਰੂ ਕੀਤੇ ਜਾ ਰਹੇ ਹਨ। ਕੁਆਂਟਸ ਦੀ 22 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਇਹ ਉਡਾਣ ਸ਼ੁਰੂਆਤ ’ਚ ਵਾਇਆ ਦੱਖਣੀ ਆਸਟਰੇਲੀਆ ਦੇ ਸ਼ਹਿਰ ਐਡੀਲੇਡ ਹੋ ਕੇ ਸਿੱਧੀ ਦਿੱਲੀ ਆਵੇਗੀ ਅਤੇ ਵਾਪਸੀ ਸਿੱਧੀ ਦਿੱਲੀ ਤੋਂ ਮੈਲਬਰਨ ਹੋਵੇਗੀ। ਇਹ ਫਲਾਈਟ ਹਫਤੇ ’ਚ ਚਾਰ ਦਿਨ ਚੱਲੇਗੀ। ਇਸੇ ਤਰ੍ਹਾਂ 6 ਦਸੰਬਰ ਤੋਂ ਸਿਡਨੀ ਤੋਂ ਦਿੱਲੀ ਵਾਇਆ ਡਾਰਵਿਨ ਦਾ ਰੂਟ ਐਲਾਨਿਆ ਗਿਆ ਹੈ। ਹੁਣ ਤੱਕ ਏਅਰ ਇੰਡੀਆ ਹੀ ਆਸਟਰੇਲੀਆ ਤੋਂ ਸਿੱਧੀ ਭਾਰਤ ਲਈ ਉਡਾਣ ਚਲਾ ਰਹੀ ਸੀ।¿

Share