ਆਸਟ੍ਰੇਲਿਆ ਵੱਲੋ ਕੋਰੋਨਾ ਲਾਗ ‘ਤੇ ਕਾਬੂ ਪਾਉਣ ਵਿਚ ਸਫਲਤਾ ਹਾਸਲ

674
Share

ਨਵੀਂ ਦਿੱਲੀ, 29 ਅਪ੍ਰੈਲ (ਪੰਜਾਬ ਮੇਲ)- ਆਸਟ੍ਰੇਲਿਆ ਸਰਕਾਰ ਨੇ ਸਮੇਂ ਰਹਿੰਦੇ ਸਥਿਤੀ ਦੀ ਨਜ਼ਾਕਤ ਨੂੰ ਸਮਝਦਿਆਂ ਜ਼ਰੂਰੀ ਕਦਮ ਚੁੱਕ ਕੇ ਕੋਰੋਨਾ ਲਾਗ ‘ਤੇ ਕਾਬੂ ਪਾਉਣ ਵਿਚ ਸਫਲਤਾ ਹਾਸਲ ਕਰ ਲਈ ਹੈ। 18 ਮਾਰਚ ਨੂੰ ਕੋਰੋਨਾ ਲਾਗ ਦੇ 113 ਕੇਸ ਸਾਹਮਣੇ ਆਉਂਦੇ ਹੀ ਪ੍ਰਧਾਨ ਮੰਤਰੀ ਨੇ ਤੁਰੰਤ ਫ਼ੈਸਲਾ ਲੈਂਦੇ ਹੋਏ 20 ਮਾਰਚ ਨੂੰ ਤਾਲਾਬੰਦੀ ਦਾ ਐਲਾਨ ਕਰ ਦਿੱਤਾ ਸੀ। ਇਸ ਤਾਲਾਬੰਦੀ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਸਕੂਲ, ਕਾਲਜ, ਦਫ਼ਤਰ, ਰੈਸਟੋਰੈਂਟ, ਹੋਟਲ ਆਦਿ ਸਭ ਬੰਦ ਕਰ ਦਿੱਤੇ ਗਏ। ਇਸ ਮਿਆਦ ਦਰਮਿਆਨ ਸਿਰਫ਼ ਹਸਪਤਾਲ , ਕੈਮਿਸਟ, ਗ੍ਰਾਸਰੀ ਵਰਗੀਆਂ ਜ਼ਰੂਰੀ ਸੇਵਾਵਾਂ ਨੂੰ ਹੀ ਜਾਰੀ ਰੱਖਿਆ ਗਿਆ ਸੀ। ਜੂਨ ਵਿਚ ਢਿੱਲ ਦਿੰਦੇ ਹੀ ਫਿਰ ਤੋਂ ਮਾਮਲੇ ਸਾਹਮਣੇ ਆਉਣ ਲੱਗੇ। ਇਸ ਤੋਂ ਬਾਅਦ 111 ਦਿਨ ਦੀ ਸਖ਼ਤ ਤਾਲਾਬੰਦੀ ਦਾ ਫਿਰ ਤੋਂ ਐਲਾਨ ਕੀਤਾ ਗਿਆ। ਹੁਣ ਜਿਹੜੇ ਇਲਾਕਿਆਂ ਵਿਚ ਮਾਮਲੇ ਸਾਹਮਣੇ ਆ ਰਹੇ ਹਨ ਸਿਰਫ ਉਨ੍ਹਾਂ ਇਲਾਕਿਆਂ ਨੂੰ ਹੀ ਸੀਲ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਉਥੋਂ ਦੀ ਸਰਕਾਰ ਨੇ ਮਾਮਲੇ ਘੱਟ ਜਾਂ ਨਾ ਮਾਤਰ ਹੋਣ ਦੇ ਬਾਵਜੂਦ ਨਿਯਮਾਂ ਦੀ ਪਾਲਣਾ ਕਰਨਾ ਨਹੀਂ ਛੱਡਿਆ। ਆਸਟ੍ਰਲਿਆ ਦੇ ਲੋਕ ਅਜੇ ਤੱਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰ ਰਹੇ ਹਨ। ਨਤੀਜਾ ਇਹ ਹੈ ਕਿ ਢਾਈ ਕਰੋੜ ਦੀ ਆਬਾਦੀ ਵਾਲੇ ਇਸ ਦੇਸ਼ ਵਿਚ 257 ਐਕਟਿਵ ਕੇਸ ਹਨ। ਕੁੱਲ 29,725 ਕੇਸ ਆ ਚੁੱਕੇ ਹਨ ਅਤੇ 910 ਮੌਤਾਂ ਹੋ ਚੁੱਕੀਆਂ ਹਨ। ਹੁਣ ਤੱਕ 19 ਲੱਖ ਲੋਕਾਂ ਨੂੰ ਕੋਰੋਨਾ ਲਾਗ ਦੀ ਵੈਕਸੀਨ ਲੱਗ ਚੁੱਕੀ ਹੈ।


Share