ਆਸਟ੍ਰਰੀਆ ਦੀ ਰਾਜਧਾਨੀ ਵਿਆਨਾ ‘ਚ ਹੋਏ ਅੱਤਵਾਦੀ ਹਮਲੇ ‘ਚ ਹਮਲਾਵਰ ਸਮੇਤ 5 ਮੌਤਾਂ; 17 ਜ਼ਖ਼ਮੀ

508
Share

ਵੀਆਨਾ, 3 ਨਵੰਬਰ (ਪੰਜਾਬ ਮੇਲ)- ਆਸਟ੍ਰੀਆ ਦੀ ਰਾਜਧਾਨੀ ਵੀਆਨਾ ਵਿਚ ਬੰਦੂਕਧਾਰੀਆਂ ਨੇ ਸੋਮਵਾਰ ਸ਼ਾਮ ਨੂੰ ਤਾਲਾਬੰਦੀ ਹੋਣ ਤੋਂ ਪਹਿਲਾਂ ਬਾਹਰ ਘੁੰਮ ਰਹੇ ਲੋਕਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਅੱਤਵਾਦੀ ਹਮਲੇ ਵਿੱਚ ਹਮਲਾਵਰ ਸਣੇ ਪੰਜ ਜਣੇ ਮਾਰੇ ਗਏ ਤੇ 17 ਜ਼ਖਮੀ ਹੋ ਗਏ ਹਨ। ਆਸਟ੍ਰੀਆ ਦੇ ਚਾਂਸਲਰ ਸੇਬੇਸਟੀਅਨ ਕੁਰਜ਼ ਨੇ ਕਿਹਾ, ”ਮੈਨੂੰ ਇਹ ਕਹਿ ਕੇ ਖੁਸ਼ੀ ਹੋ ਰਹੀ ਹੈ ਕਿ ਸਾਡੀ ਪੁਲਿਸ ਇੱਕ ਹਮਲਾਵਰ ਨੂੰ ਢੇਰ ਕਰ ਦਿੱਤਾ ਹੈ। ਪੁਲਿਸ ਨੇ ਦੱਸਿਆ ਕਿ ਸ਼ਹਿਰ ਦੀ ਇਕ ਸੜਕ ‘ਤੇ ਰਾਜ ਅੱਠ ਵਜੇ ਤੋਂ ਬਾਅਦ ਕਈ ਗੋਲੀਆਂ ਚੱਲੀਆਂ ਤੇ ਇਹ ਗੋਲੀਬਾਰੀ ਛੇ ਥਾਵਾਂ ‘ਤੇ ਹੋਈ। ਇਸ ਹਮਲੇ ਵਿਚ ਕਈ ਲੋਕਾਂ ਦੇ ਸ਼ਾਮਲ ਹੋਣ ਦੀ ਰਿਪੋਰਟ ਹੈ।


Share