ਆਸਟੇ੍ਰਲੀਆ ਤੇ ਨਿਊਜ਼ੀਲੈਂਡ ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੇ

554
Share

7.7 ਤੀਬਰਤਾ ਦਾ ਭੂਚਾਲ ਆਇਆ

ਸਿਡਨੀ, 11 ਫਰਵਰੀ (ਪੰਜਾਬ ਮੇਲ)- ਨਿਊਜ਼ੀਲੈਂਡ ਦੇ ਦੱਖਣ ਵਿਚ ਸਥਿਤ  ਸਾਊਥ ਪੈਸੀਫਿਕ ਦੇ ਨਿਊ ਕੈਲੇਡੋਨਿਆ  ਟਾਪੂ ’ਤੇ ਬੁਧਵਾਰ ਰਾਤ 7.7 ਤੀਬਰਤਾ ਦਾ ਭੂਚਾਲ ਆਇਆ। ਇਸ ਤੋਂ ਬਾਅਦ ਆਸਟੇ੍ਰਲੀਆ, ਨਿਊਜ਼ੀਲੈਂਡ ਅਤੇ ਫਿਜੀ ਵਿਚ ਅਲਰਟ ਜਾਰੀ ਕਰ ਦਿੱਤਾ ਗਿਆ। ਇਨ੍ਹਾਂ ਇਲਾਕਿਆਂ ਵਿਚ ਤਿੰਨ ਫੁੱਟ ਤੱਕ ਸਮੁੰਦਰੀ ਲਹਿਰਾਂ ਉਠੀਆਂ। ਪਰ ਕਿਸੇ ਨੁਕਸਾਨ ਦੀ ਖ਼ਬਰ ਨਹੀਂ ਹੈ।

ਸੁਨਾਮੀ ਵਾਰਨਿੰਗ ਸੈਂਟਰ ਨੇ ਦੱਸਿਆ ਕਿ ਭੂਚਾਲ ਤੋਂ ਬਾਅਦ 3 ਫੁੱਟ ਉਚੀ ਲਹਿਰਾਂ ਉਠੀਆਂ। ਨਿਊਜ਼ੀਲੈਂਡ, ਫਿਜੀ ਅਤੇ  ਵਨੁਅਤੂ ਵਿਚ ਜ਼ਿਆਦਾ ਖ਼ਤਰਾ ਹੈ। ਇਸ ਖੇਤਰ ਵਿਚ ਕਈ ਛੋਟੇ ਅਤੇ ਵੱਡੇ ਟਾਪੂ ਹਨ। ਯੂਐਸ ਜਿਓਲੌਜਿਕਲ ਸਰਵੇ ਮੁਤਾਬਕ ਭੂਚਾਲ ਦਾ ਕੇਂਦਰ ਕੈਲੇਡੇਨਿਆ ਤੋਂ 415 ਕਿਲੋਮੀਟਰ ਦੂਰ ਸਮੁੰਦਰ ਵਿਚ ਦਸ ਕਿਲੋਮੀਟਰ ਦੀ ਡੂੰਘਾਈ ਵਿਚ ਸੀ।
ਨਿਊਜ਼ੀਲੈਂਡ, ਵਨੁਆਤੂ ਅਤੇ ਦੂਜੇ ਪ੍ਰਸ਼ਾਂਤ ਟਾਪੂਆਂ ਵਿਚ ਭੂਚਾਲ ਆਉਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਦੱਖਣੀ ਪ੍ਰਸ਼ਾਂਤ ਮਹਾਸਾਗਰ ਵਿਚ ਮੌਜੂਦ ਕੈਲੇਡੋਨਿਆ ਫਰਾਂਸ ਦੀ ਟੈਰੀਟਰੀ ਹੈ। ਇੱਕ ਅਨੁਮਾਨ ਦੇ ਅਨੁਸਾਰ ਦੁਨੀਆ ਵਿਚ ਕੁਲ ਨਿਕਲ ਦੇ ਭੰਡਾਰ ਦਾ ਲਗਭਗ ਦਸ ਫ਼ੀਸਦੀ ਇੱਥੇ ਹੈ। ਨਿਕਲ ਇਲੈਕਟਰਾਨਿਕਸ ਆਈਟਮ ਵਿਚ ਇਸਤੇਮਾਲ ਕੀਤਾ ਜਾਂਦਾ ਹੈ। ਇਸ ਕਾਰਨ ਕਰਕੇ ਫਰਾਂਸ ਦੇ ਲਈ Îਇਹ ਇਲਾਕਾ ਦਬਦਬਾ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।


Share