ਆਸਟਰੇਲੀਆ ਨੇ ਭਾਰਤ ਨੂੰ 8 ਵਿਕਟਾਂ ਨਾਲ ਹਰਾਇਆ

2237
Share

ਐਡੀਲੇਡ, 19 ਦਸੰਬਰ (ਪੰਜਾਬ ਮੇਲ)- ਭਾਰਤੀ ਕ੍ਰਿਕਟ ਟੀਮ ਨੇ ਆਸਟਰੇਲੀਆ ਖ਼ਿਲਾਫ਼ ਦਿਨ-ਰਾਤ ਦੇ ਟੈਸਟ ਮੈਚ ਨੂੰ ਤੀਜੇ ਦਿਨ ਹੀ ਗਵਾ ਲਿਆ। ਸ਼ਨੀਵਾਰ ਨੂੰ ਪਹਿਲੇ ਸੈਸ਼ਨ ਵਿਚ ਆਪਣੇ ਇਤਿਹਾਸ ਦੇ ਰਿਕਾਰਡ ਘੱਟ ਤੋਂ ਘੱਟ ਸਰੋਕ 36 ਦੌੜਾਂ ’ਤੇ ਭਾਰਤੀ ਟੀਮ ਢੇਰ ਹੋ ਗਈ ਸੀ। ਆਸਟਰੇਲੀਆ ਦੇ ਸਾਹਮਣੇ 90 ਦੋੜਾਂ ਦਾ ਟੀਚਾ ਸੀ, ਜਿਸ ਨੂੰ ਆਸਟਰੇਲੀਆ ਨੇ ਸਿਰਫ਼ 2 ਵਿਕਟਾਂ ਦੇ ਕੇ ਹਾਸਲ ਕਰ ਲਿਆ। ਆਸਟਰੇਲੀਆ ਵੱਲੋਂ ਦੂਜੀ ਪਾਰੀ ਵਿਚ ਜੋ ਬਰਨਸ ਨੇ 51, ਮੈਥਿਊ ਵੇਡ ਨੇ 33 ਦੌੜਾਂ ਬਣਾ ਕੇ ਆਸਟਰੇਲੀਆ ਨੂੰ ਟੀਚੇ ਤੱਕ ਪਹੁੰਚਾ ਦਿੱਤਾ। ਹੁਣ ਭਾਰਤੀ ਟੀਮ 4 ਟੈਸਟ ਮੈਚਾਂ ਦੀ ਸੀਰੀਜ਼ ਵਿਚ 0-1 ਨਾਲ ਪਿੱਛੇ ਹੋ ਗਈ ਹੈ।

ਆਸਟਰੇਲੀਆ ਨੂੰ ਪਹਿਲੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਪਹਿਲੀ ਪਾਰੀ ਵਿਚ 191 ਦੌੜਾਂ ’ਤੇ ਸਮੇਟਣ ਦੇ ਬਾਅਦ ਭਾਰਤ ਨੂੰ ਪਹਿਲੀ ਪਾਰੀ ਵਿਚ 53 ਦੌੜਾਂ ਦੀ ਬੜ੍ਹਤ ਮਿਲੀ ਸੀ ਉਸ ਨੇ ਕੱਲ ਦੇ 6 ਓਵਰ ਵਿਚ 1 ਵਿਕਟ ’ਤੇ 9 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਉਸ ਦੀ ਪਾਰੀ ਤਾਸ਼ ਦੇ ਪੱਤਿਆਂ ਵਾਂਗ ਢਹਿ ਗਈ। ਭਾਰਤ ਨੇ 21.2 ਓਵਰ ਵਿਚ 9 ਵਿਕਟਾਂ 36 ਦੌੜਾਂ ’ਤੇ ਗਵਾ ਦਿੱਤੀਆਂ, ਜਦੋਂਕਿ ਮੁਹੰਮਦ ਸ਼ਮੀ ਨੂੰ ਸੱਟ ਲੱਗਣ ਕਾਰਨ ਮੈਦਾਨ ਤੋਂ ਬਾਹਰ ਜਾਣਾ ਪਿਆ ਅਤੇ ਭਾਰਤ ਦੀ ਪਾਰੀ ਸ਼ਰਮਨਾਕ ਰੂਪ ਨਾਲ 36 ਦੌੜਾਂ ’ਤੇ ਸਿਮਟ ਗਈ। ਪਹਿਲੀ ਪਾਰੀ ਵਿਚ ਭਾਰਤ ਨੇ 244 ਦੌੜਾਂ ਬਣਾਈਆਂ ਸਨ।

ਭਾਰਤ ਨੇ ਆਸਟਰੇਲੀਆ ਨੂੰ ਪਹਿਲਾ ਟੈਸਟ ਜਿੱਤਣ ਲਈ ਕੁੱਲ 90 ਦੌੜਾਂ ਦਾ ਟੀਚਾ ਦਿੱਤਾ ਸੀ। ਕਿਸੇ ਨੂੰ ਮੀਦ ਨਹÄ ਸੀ ਕਿ ਭਾਰਤੀ ਪਾਰੀ ਦਾ ਇਸ ਤਰ੍ਹਾਂ ਅੰਤ ਹੋਵੇਗਾ ਪਰ ਆਸਟਰੇਲੀਆ ਦੇ ਤੇਜ਼ ਗੇਂਦਬਾਜ਼ਾਂ ਨੇ ਗੁਲਾਬੀ ਗੇਂਦ ਨਾਲ ਭਾਰਤੀ ਕ੍ਰਿਕਟ ਇਤਿਹਾਸ ਨੂੰ ਹੀ ਤਹਿਸ-ਨਹਿਸ ਕਰ ਦਿੱਤਾ। ਸ਼ੁੱਕਰਵਾਰ ਨੂੰ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਹ 4 ਦੌੜਾ ਬਣਾ ਕੇ ਆਊਟ ਹੋਏ ਸਨ, ਜਦੋਂਕਿ ਤੀਜੇ ਦਿਨ ਸ਼ਨੀਵਾਰ ਨੂੰ ਬੁੰਮਰਾਹ ਸਿਰਫ਼ 2 ਦੌੜਾ ਬਣਾ ਕੇ ਪੈਟ ਕਮਿੰਸ ਦਾ ਸ਼ਿਕਾਰ ਬਣੇ। ਬੁੰਮਰਾਹ ਦਾ ਵਿਕਟ 15 ਦੌੜਾਂ ਦੇ ਸਕੋਰ ’ਤੇ ਡਿੱਗਿਆ। ਇਸ ਦੇ ਬਾਅਦ ਭਾਰਤ ਦੀਆਂ 7 ਵਿਕਟਾਂ ਸਿਰਫ਼ 16 ਦੌੜਾਂ ’ਤੇ ਹੀ ਡਿੱਗ ਗਈਆਂ।

ਆਸਟਰੇਲੀਆ ਨੂੰ ਸਸਤੇ ਵਿਚ ਸਮੇਟਣ ਵਿਚ ਆਫ਼ ਸਪਿਨਰ ਰਵਿਚੰਦਰਨ ਅਸ਼ਵਿਨ ਦੀ ਸ਼ਭ ਤੋਂ ਅਹਿਮ ਭੂਮਿਕਾ ਰਹੀ। ਅਸ਼ਵਿਨ ਨੇ 4 ਵਿਕਟਾਂ ਲਈਆਂ। ਉਮੇਸ਼ ਯਾਦਵ ਨੇ 3। ਭਾਰਤ ਵੱਲੋਂ ਤੇਜ਼ ਗੇਂਦਬਾਜ ਜਸਪ੍ਰੀਤ ਬੁਮਰਾਹ ਨੇ 8 ਓਵਰ ਵਿਚ 8 ਦੌੜਾਂ ਦੇ ਕੇ 2 ਵਿਕਟਾਂ ਲਈਆਂ।

ਭਾਰਤ ਨੇ ਪਹਿਲੇ ਦਿਨ 6 ਵਿਕਟ ’ਤੇ 233 ਦੌੜਾਂ ਬਣਾਈਆਂ ਸਨ ਅਤੇ ਦੂਜੇ ਦਿਨ ਰਵਿਚੰਦਰਨ ਅਸ਼ਵਿਨ 15 ਅਤੇ ਵਿਕਟਕੀਪਰ ਬੱਲੇਬਾਜ ਰਿੱਧੀਮਾਨ ਸਾਹਾ ਨੇ 9 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਪਰ ਕਮਿੰਸ ਨੇ ਦੂਜੇ ਦਿਨ ਦੇ ਪਹਿਲੇ ਓਵਰ ਦੀ ਤੀਜੀ ਗੇਂਦ ’ਤੇ ਹੀ ਵਿਕਟ ਦੇ ਪਿੱਛੇ ਟਿਮ ਪੇਨ ਦੇ ਹੱਥੋਂ ਕੈਚ ਕਰਾ ਕੇ ਅਸ਼ਵਿਨ ਦੀ ਪਾਰੀ ਦਾ ਅੰਤ ਕਰ ਦਿੱਤਾ। ਅਸ਼ਵਿਨ ਨੇ 20 ਗੇਂਦਾਂ ਵਿਚ 1 ਚੌਕੇ ਦੀ ਮਦਦ ਨਾਲ 15 ਦੌੜਾਂ ਬਣਾਈਆਂ। ਅਸ਼ਵਿਨ ਦੇ ਆਊਟ ਹੋਣ ਦੇ ਬਾਅਦ ਸਾਹਾ ਵੀ ਜ਼ਿਆਦਾ ਦੇਰ ਕਰੀਜ ’ਤੇ ਨਹੀਂ ਟਿਕ ਸਕੇ ਅਤੇ ਉਨ੍ਹਾਂ ਨੂੰ ਸਟਾਰਕ ਨੇ ਪੇਨ ਦੇ ਹੱਥ ਕੈਚ ਕਰਾ ਕੇ ਆਊਟ ਕੀਤਾ। ਸਾਹਾ ਨੇ 26 ਗੇਂਦਾਂ ਵਿਚ 9 ਦੌੜਾਂ ਦੀ ਪਾਰੀ ਵਿਚ 1 ਚੌਕਾ ਲਗਾਇਆ। ਭਾਰਤੀ ਟੀਮ ਦੂੱਜੇ ਦਿਨ ਸਿਰਫ਼ 5 ਓਵਰ ਹੀ ਟਿਕ ਸਕੀ ਅਤੇ ਉਸ ਦੇ 4 ਵਿਕਟ ਸਿਰਫ਼ 11 ਦੌੜਾਂ ’ਤੇ ਹੀ ਡਿੱਗ ਗਏ।

ਭਾਰਤ ਨੂੰ ਢੇਰ ਕਰਣ ਦੇ ਬਾਅਦ ਬੱਲੇਬਾਜੀ ਕਰਣ ਉਤਰੀ ਆਸਟਰੇਲੀਆ ਦੀ ਪਾਰੀ ਨੂੰ ਤੇਜ ਗੇਂਦਬਾਜ ਬੁਮਰਾਹ ਨੇ ਸ਼ੁਰੂਆਤੀ ਝਟਕੇ ਦਿੱਤੇ। ਉਨ੍ਹਾਂ ਨੇ ਪਹਿਲਾਂ ਸਲਾਮੀ ਬੱਲੇਬਾਜ ਮੈਥਿਊ ਵੇਡ ਅਤੇ ਫਿਰ ਜੋ ਬਰਨਸ ਨੂੰ ਆਊਟ ਕਰਕੇ ਪਵੇਲੀਅਨ ਭੇਜਿਆ। ਵੇਡ ਨੇ 51 ਗੇਂਦਾਂ ਵਿਚ 1 ਚੌਕੇ ਦੀ ਮਦਦ ਨਾਲ 8 ਜਦੋਂਕਿ ਬਰਨਸ ਨੇ 41 ਗੇਂਦਾਂ ਵਿਚ 8 ਦੌੜਾਂ ਬਣਾਈਆਂ।

ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਲਈ ਕਪਤਾਨ ਵਿਰਾਟ ਕੋਹਲੀ ਨੇ 74 ਅਤੇ ਚੇਤੇਸ਼ਵਰ ਪੁਜਾਰਾ ਨੇ 43 ਦੌੜਾਂ ਬਣਾਈਆਂ। ਪਹਿਲੇ ਦਿਨ ਦਾ ਖੇਡ ਖ਼ਤਮ ਹੋਣ ’ਤੇ ਰਿਧੀਮਾਨ ਸਾਹਾ 9 ਅਤੇ ਅਸ਼ਵਿਨ 15 ਦੌੜਾਂ ਬਣਾ ਕੇ ਖੇਡ ਰਹੇ ਸਨ। ਪਾਰੀ ਦੇ 77ਵੇਂ ਓਵਰ ਦੇ ਅਖ਼ੀਰਲੀ ਗੇਂਦ ’ਤੇ ਵਿਰਾਟ ਕੋਹਲੀ ਹੇਜਲਵੁੱਡ ਦੇ ਸਟੀਕ ਥ੍ਰੋ ’ਤੇ ਲਿਓਨ ਦੇ ਹੱਥੋਂ ਰਨ ਆਊਟ ਹੋਏ। ਉਨ੍ਹਾਂ ਨੇ 180 ਗੇਂਦਾਂ ਦੀ ਮਦਦ ਨਾਲ 74 ਦੌੜਾਂ ਬਣਾਈਆਂ। ਅਜਿੰਕਯ ਰਹਾਣੇ ਨੇ 42 ਅਤੇ ਪੁਜਾਰਾ ਨੇ 43 ਦੌੜਾਂ ਬਣਾਈਆਂ। ਹਨੂਮਾ ਵਿਹਾਰੀ ਨੇ 16 ਦੌੜਾਂ ਬਣਾਈਆਂ।ਚੇਤੇਸ਼ਵਰ ਪੁਜਾਰਾ 160 ਗੇਂਦਾਂ ਵਿਚ 43 ਦੌੜਾਂ ਬਣਾ ਕੇ ਆਊਟ ਹੋਏ। ਸ਼ਾਹ ਖਾਤਾ ਖੋਲ੍ਹੇ ਬਿਨਾਂ ਮੈਚ ਦੀ ਦੂਜੀ ਹੀ ਗੇਂਦ ’ਤੇ ਆਊਟ ਹੋ ਗਏ। ਉਨ੍ਹਾਂ ਨੂੰ ਮਿਸ਼ੇਲ ਸਟਾਰਕ ਨੇ ਬੋਲਡ ਕੀਤਾ। ਸ਼ਾਹ ਦਾ ਖ਼ਰਾਬ ਫ਼ਾਰਮ ਬਦਸਤੂਰ ਜਾਰੀ ਰਿਹਾ। ਫ਼ਾਰਮ ਵਿਚ ਚੱਲ ਰਹੇ ਸ਼ੁਭਮਨ ਗਿਲ ’ਤੇ ਉਨ੍ਹਾਂ ਨੂੰ ਤਰਜੀਹ ਦੇਣ ਦਾ ਫ਼ੈਸਲਾ ਉਂਝ ਵੀ ਹੈਰਾਨ ਕਰਨ ਵਾਲਾ ਸੀ। ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ 40 ਗੇਂਦ ਵਿਚ 17 ਦੋੜਾਂ ਬਣਾ ਕੇ ਪੈਟ ਕਮਿੰਸ ਦਾ ਸ਼ਿਕਾਰ ਹੋਏ।


Share