ਆਸਟਰੇਲੀਆ ਨੇ ਭਾਰਤ ਤੋਂ ਆਪਣੇ ਨਾਗਰਿਕਾਂ ਦੇ ਦੇਸ਼ ਪਰਤਣ ’ਤੇ ਲੱਗੀ ਪਾਬੰਦੀ ਹਟਾਈ

145
Share

ਮੈਲਬਰਨ, 7 ਮਈ (ਪੰਜਾਬ ਮੇਲ)- ਆਸਟਰੇਲੀਆ ਅਗਲੇ ਸ਼ਨਿਚਰਵਾਰ ਤੋਂ ਕੋਵਿਡ ਪ੍ਰਭਾਵਿਤ ਭਾਰਤ ਤੋਂ ਆਪਣੇ ਨਾਗਰਿਕਾਂ ਦੇ ਦੇਸ਼ ਪਰਤਣ ’ਤੇ ਲੱਗੀ ਪਾਬੰਦੀ ਹਟਾ ਦੇਵੇਗਾ ਤੇ ਉਸੇ ਦਿਨ ਡਾਰਵਿਨ ਸ਼ਹਿਰ ਵਿਚ ਨਾਗਰਿਕਾਂ ਨੂੰ ਦੇਸ਼ ਵਾਪਸ ਲੈ ਕੇ ਆਉਣ ਵਾਲਾ ਪਹਿਲਾ ਜਹਾਜ਼ ਪੁੱਜੇਗਾ। ਸਰਕਾਰੀ ਹੁਕਮ ਦੀ ਮਿਆਦ 15 ਮਈ ਨੂੰ ਮੁੱਕ ਜਾਵੇਗੀ। ਆਸਟਰੇਲੀਆ 15 ਤੋਂ 31 ਮਈ ਤੱਕ ਨਾਗਿਰਕਾਂ ਨੂੰ ਵਾਪਸ ਲਿਆਉਣ ਲਈ ਤਿੰਨ ਹਵਾਈ ਜਹਾਜ਼ ਭੇਜੇਗਾ। ਇਤਿਹਾਸ ਵਿਚ ਪਹਿਲੀ ਵਾਰ ਆਸਟਰੇਲੀਆਈ ਸਰਕਾਰ ਨੇ ਹਾਲ ਹੀ ਵਿਚ ਆਪਣੇ ਨਾਗਰਿਕਾਂ ਨੂੰ ਘਰ ਪਰਤਣ ’ਤੇ ਅਸਥਾਈ ਤੌਰ ’ਤੇ ਪਾਬੰਦੀ ਲਗਾਈ ਹੈ।

Share