ਆਸਟਰੇਲੀਆਈ ਲੈੱਗ ਸਪਿੰਨਰ ਸ਼ੇਨ ਵਾਰਨ ਦੀ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ

986
Share

ਸਿਡਨੀ, 4 ਮਾਰਚ (ਪੰਜਾਬ ਮੇਲ)- ਆਸਟਰੇਲੀਆ ਦੇ ਮਹਾਨ ਲੈੱਗ ਸਪਿੰਨਰ ਸ਼ੇਨ ਵਾਰਨ ਦਾ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ। ਉਹ ਥਾਈਲੈਂਡ ਦੇ ਇਕ ਵਿਲਾ ਵਿਚ ਬੇਸੁਧ ਪਏ ਮਿਲੇ ਸਨ, ਜਿਸ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਮਹਾਨ ਗੇਂਦਬਾਜ਼ ਦੀ ਜਾਨ ਬਚ ਨਹੀਂ ਸਕੀ। 52 ਸਾਲਾ ਵਾਰਨ ਟੈਸਟ ਕਿ੍ਰਕਟ ’ਚ ਆਸਟਰੇਲੀਆ ਵਲੋਂ ਸਭ ਤੋਂ ਵਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਹੈ। ਉਨ੍ਹਾਂ 145 ਟੈਸਟ ਮੈਚਾਂ ’ਚ 708 ਵਿਕਟਾਂ ਹਾਸਲ ਕੀਤੀਆਂ, ਜਦਕਿ ਇਕ ਦਿਨਾ ਕਿ੍ਰਕਟ ਮੈਚਾਂ ਵਿਚ 293 ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਭਾਰਤ ਖਿਲਾਫ਼ 1992 ’ਚ ਆਪਣੇ ਕੌਮਾਂਤਰੀ ਕਿ੍ਰਕਟ ਸਫਰ ਦੀ ਸ਼ੁਰੂਆਤ ਕੀਤੀ ਸੀ ਤੇ ਆਪਣਾ ਆਖਰੀ ਟੈਸਟ ਮੈਚ ਜਨਵਰੀ 2007 ’ਚ ਇੰਗਲੈਂਡ ਖ਼ਿਲਾਫ ਖੇਡਿਆ ਸੀ।

Share