ਆਸਟਰੇਲੀਅਨ ਨਿਊਜ਼ ਕਾਰਪੋਰੇਸ਼ਨ ਦੇ ਖੇਤਰੀ ਅਖ਼ਬਾਰ ਹੋਣਗੇ ਡਿਜੀਟਲ

782
Share

ਕੈਨਬਰਾ, 29 ਮਈ (ਪੰਜਾਬ ਮੇਲ)-ਆਸਟਰੇਲੀਆ ਦੇ ਸਭ ਤੋਂ ਵੱਡੇ ਅਖ਼ਬਾਰ ਪ੍ਰਕਾਸ਼ਕ ਨਿਊਜ਼ ਕਾਰਪੋਰੇਸ਼ਨ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਦੇਸ਼ ਭਰ ਵਿਚ ਛਪਦੇ ਉਸ ਦੇ ਛੋਟੇ ਖੇਤਰੀ ਅਖ਼ਬਾਰ, ਕੋਰੋਨਾ ਵਾਇਰਸ ਮਹਾਮਾਰੀ ਕਰਕੇ ਅਗਲੇ ਮਹੀਨੇ ਤੋਂ ਡਿਜੀਟਲ ਹੋ ਜਾਣਗੇ ਅਤੇ ਆਪਣਾ ਵਿਸ਼ਾ-ਵਸਤੂ ਡਿਜੀਟਲ ਮੰਚਾਂ ‘ਤੇ ਸਾਂਝਾ ਕਰਨਗੇ। ਨਿਊਜ਼ ਕਾਰਪੋਰੇਸ਼ਨ ਆਸਟਰੇਲੀਆ ਦੇ ਕਾਰਜਕਾਰੀ ਚੇਅਰਮੈਨ ਮਿਸ਼ੇਲ ਮਿੱਲਰ ਨੇ ਕਿਹਾ ਕਿ 29 ਜੂਨ ਤੋਂ ਅਮਲ ਵਿਚ ਆਉਣ ਵਾਲਾ ਫੇਰਬਦਲ ਅਹਿਮ ਹੈ ਅਤੇ ਇਸ ਨਾਲ ਕਈ ਲੋਕਾਂ ਦੀਆਂ ਨੌਕਰੀਆਂ ਖੁੱਸਣਗੀਆਂ।


Share