ਆਸਕਰ ਜੇਤੂ ਇਟਾਲੀਅਨ ਸੰਗੀਤਕਾਰ ਐਨਿਓ ਮੋਰੀਕੋਨ ਦਾ 91 ਸਾਲ ਦੀ ਉਮਰ ‘ਚ ਦੇਹਾਂਤ

665
Share

ਰੋਮ/ ਇਟਲੀ, 8 ਜੁਲਾਈ (ਪੰਜਾਬ ਮੇਲ)- ਸੰਗੀਤ ਜਗਤ ਲਈ ਇਕ ਬਹੁਤ ਹੀ ਦੁੱਖਦਭਰੀ ਖਬਰ ਹੈ। ਆਸਕਰ ਜੇਤੂ ਇਟਾਲੀਅਨ ਸੰਗੀਤਕਾਰ ਐਨਿਓ ਮੋਰੀਕੋਨ ਹੁਣ ਇਸ ਦੁਨੀਆ ਵਿਚ ਨਹੀ ਰਹੇ। ‘ਦ ਗੁੱਡ, ਦ ਬੈਡ ਐਡ ਦ ਅਗਲੀ’, ‘ਦ ਅਨਟਚੇਬਲਸ’ ਅਤੇ ‘ਦ ਮਿਸ਼ਨ’ ‘ਚ ਆਪਣੇ ਕੰਮ ਲਈ ਜਾਣੇ ਜਾਂਦੇ ਸੰਗੀਤਕਾਰ ਐਨਿਓ ਮੋਰੀਕੋਨ ਦਾ 91 ਸਾਲਾ ਦੀ ਉਮਰ ਵਿਚ ਦੇਹਾਂਤ ਹੋ ਗਿਆ।
ਉਹਨਾਂ ਨੇ ਹੁਣ ਤੱਕ 500 ਤੋਂ ਵੱਧ ਫ਼ਿਲਮਾਂ ‘ਚ ਸੰਗੀਤ ਦਿੱਤਾ ਸੀ।ਇਟਾਲੀਅਨ ਸੰਗੀਤਕਾਰ ਪਿਛਲੇ ਹਫ਼ਤੇ ਤਿਲਕ ਕੇ ਡਿੱਗ ਗਏ ਸਨ, ਜਿਸ ਨਾਲ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਸਨ ਅਤੇ ਉਨ੍ਹਾਂ ਦਾ ਚੂਲਾ ਟੁੱਟ ਗਿਆ ਸੀ। ਸੰਗੀਤਕਾਰ ਮੋਰੀਕੋਨ ਦੁਆਰਾ ਨਿਰਦੇਸ਼ਿਤ ਸਪੇਗੇਟੀ ਵੈਸਟਰਨ ‘ਚ ਸੰਵਾਦ-ਮੁਕਤ ਤਣਾਅ ਦੇ ਲਈ ਭਾਵਨਾਵਾਂ ਨੂੰ ਦਰਸਾਉਣ ਲਈ ਅਦਭੁਤ ਸੰਗੀਤ ਬਣਾਉਣ ਲਈ ਜਾਣਿਆਂ ਜਾਂਦਾ ਹੈ | ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ‘ਤੇ ਇਟਲੀ ਦੇ ਪ੍ਰਧਾਨ ਮੰਤਰੀ ਜੁਸੇਪੇ ਕੌਂਤੇ ਅਤੇ ਰਾਸ਼ਟਰਪਤੀ ਸਰਜੀਓ ਮੱਤਾਰੇਲਾ ਨੇ ਟਵੀਟ ਕਰਕੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਐਨਿਓ ਮੋਰੀਕੋਨ ਦੇ ਸੰਗੀਤ ਦੀ ਸਿਨੇਮਾ ਦੇ ਇਤਿਹਾਸ ‘ਚ ਹਮੇਸ਼ਾ ਅਮਿੱਟ ਛਾਪ ਰਹੇਗੀ।


Share