ਆਰਮੀਨੀਆ ਤੇ ਅਜ਼ਰਬਾਇਜਾਨ ਵਿਚਾਲੇ ਛਿੜੀ ਜੰਗ

740
Share

ਯੇਰੇਵਨ (ਆਰਮੀਨੀਆ), 27 ਸਤੰਬਰ (ਪੰਜਾਬ ਮੇਲ)- ਆਰਮੀਨੀਆ ਅਤੇ ਅਜ਼ਰਬਾਇਜਾਨ ਵਿਚਾਲੇ ਜੰਗ ਛਿੜ ਗਈ। ਲੜਾਈ ਐਤਵਾਰ ਨੂੰ ਨਾਗੋਰਨੋ-ਕਾਰਾਬਖ਼ ਦੇ ਵੱਖਵਾਦੀ ਖੇਤਰ ਦੇ ਦੁਆਲੇ ਹੋਈ। ਆਰਮੀਨੀਆ ਰੱਖਿਆ ਮੰਤਰਾਲੇ ਨੇ ਕਿਹਾ ਕਿ ਅਜ਼ਰਬਾਇਜਾਨ ਦੇ ਦੋ ਹੈਲੀਕਾਪਟਰਾਂ ਨੂੰ ਡੇਗ ਦਿੱਤਾ ਗਿਆ ਹੈ। ਮੰਤਰਾਲੇ ਦੇ ਬੁਲਾਰੇ ਨੇ ਇਹ ਵੀ ਕਿਹਾ ਕਿ ਅਰਮੀਨਿਆਈ ਫੌਜਾਂ ਨੇ ਅਜ਼ਰਬਾਇਜਾਨ ਦੀਆਂ ਤਿੰਨ ਟੈਂਕੀਆਂ ਨੂੰ ਫੁੰਡ ਦਿੱਤਾ। ਇਸ ਲੜਾਈ ਵਿੱਚ ਕਿਸੇ ਦੇ ਜ਼ਖ਼ਮੀ ਜਾਂ ਮਰਨ ਦੀ ਫਿਲਹਾਲ ਕੋਈ ਰਿਪੋਰਟ ਨਹੀਂ ਹੈ।


Share