ਆਯੁਰਵੈਦਿਕ ਤੇ ਯੂਨਾਨੀ ਇਲਾਜ ਪ੍ਰਣਾਲੀ ਦੇ ਪ੍ਰਸਿੱਧ ਪੰਜਾਬੀ ਡਾਕਟਰ ਅਜੀਤ ਸਿੰਘ ਕੂਨਰ ਦਾ ਸਰੀ ‘ਚ ਦਿਹਾਂਤ

594
Share

ਸਰੀ, 8 ਦਸੰਬਰ (ਰਾਜ ਗੋਗਨਾ/ਪੰਜਾਬ ਮੇਲ)- ਕਰਮਪਾਲ ਸਿੰਘ ਦੁਸ਼ਾਂਝ, (ਕੇ.ਪੀ. ਸਿੰਘ) ਡਾਇਰੈਕਟਰ ਕੇ.ਪੀ. ਐਸਟਰੋ -ਰਿਸਰਚ ਸੈਂਟਰ, ਨੂਰਮਹਿਲ (ਜਲੰਧਰ) ਜੋ ਅੱਜਕੱਲ੍ਹ ਅਮਰੀਕਾ ਆਏ ਹੋਏ ਹਨ, ਨੇ ਬੜੇ ਦੁਖੀ ਹਿਰਦੇ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਬਹੁਤ ਹੀ ਸਤਿਕਾਰਯੋਗ ਮਾਮਾ ਜੀ ਸ. ਅਜੀਤ ਸਿੰਘ ਕੂਨਰ ਪਿਛਲਾ ਪਿਛੋਕੜ (ਧਨੀ ਪਿੰਡ), ਜਲੰਧਰ ਜੋ ਕੈਨੇਡਾ ਦੇ ਸ਼ਹਿਰ ਸਰੀ ਵਿਖੇ ਰਹਿ ਰਹੇ ਸਨ। ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ। ਕੇ.ਪੀ. ਸਿੰਘ ਨੇ ਦੱਸਿਆ ਕਿ ਰਿਸ਼ਤੇ ਵਿਚੋਂ ਉਹ ਉਨ੍ਹਾਂ ਦੇ ਮਾਮਾ ਜੀ ਸਨ ਅਤੇ ਪਿਛਲੇ ਦੋ ਕੁ ਮਹੀਨੇ ਤੋਂ ਉਹ ਬਿਮਾਰ ਚੱਲੇ ਆ ਰਹੇ ਸਨ। ਅਤੇ ਉਹ ਇੱਕ ਵੱਡੇ ਜ਼ਿਮੀਂਦਾਰ ਅਤੇ ਐੱਨ.ਆਰ.ਆਈ. ਹੋਣ ਦੇ ਨਾਲ ਹੀ ਆਯੁਰਵੈਦਿਕ ਅਤੇ ਯੂਨਾਨੀ ਇਲਾਜ ਪ੍ਰਣਾਲੀ ਦੇ ਵਿਸ਼ਵ ਪ੍ਰਸਿੱਧ ਡਾਕਟਰ ਵੀ ਸਨ। ਉਨ੍ਹਾਂ ਨੂੰ ਇਹ ਦਾਤ ਆਪਣੇ ਪਿਤਾ ਸ. ਸ਼ਿਵ ਸਿੰਘ ਵੈਦ ਪਾਸੋਂ ਵਿਰਾਸਤ ਵਿਚ ਮਿਲੀ ਸੀ ਅਤੇ ਉਨ੍ਹਾਂ ਨੇ ਹੁਣ ਤੱਕ ਸੰਸਾਰ ਭਰ ਵਿਚ ਲੱਖਾਂ ਹੀ ਲੋੜਵੰਦ ਰੋਗੀਆਂ ਨੂੰ ਨਵਾਂ ਜੀਵਨ ਪ੍ਰਦਾਨ ਕੀਤਾ ਸੀ। ਪਰ ਲੱਗਦਾ ਹੈ ਕਿ ਉਨ੍ਹਾਂ ਦੀ ਮੌਤ ਦੇ ਨਾਲ ਹੀ ਇੱਕ ਯੁੱਗ ਦਾ ਅੰਤ ਹੋ ਗਿਆ ਹੈ। ਸ. ਅਜੀਤ ਸਿੰਘ ਦਾ ਪਿਛਲਾ ਪਿੰਡ ਭਾਵੇਂ ਜ਼ਿਲ੍ਹਾ ਜਲੰਧਰ ‘ਚ ਧੰਨੀ ਪਿੰਡ ਸੀ। ਉਨ੍ਹਾਂ ਨੇ ਸ਼ੁਰੂ ਤੋਂ ਹੀ ਆਪਣੇ ਹੋਰਨਾਂ ਪੰਜ ਭਰਾਵਾਂ ਦੇ ਨਾਲ ਮਿਲ ਕੇ ਯੂ.ਪੀ. ਦੇ ਨੈਣੀਤਾਲ ਅਤੇ ਹਰਿਆਣੇ ਦੇ ਫਤਿਹਾਬਾਦ ਇਲਾਕੇ ਵਿਚ ਜ਼ਮੀਨਾਂ ਆਬਾਦ ਕੀਤੀਆਂ ਅਤੇ ਹੁਣ ਇੱਕ ਲੰਬੇ ਅਰਸੇ ਤੋਂ ਜ਼ਿਲ੍ਹਾ ਜਲੰਧਰ ਦੇ ਪਿੰਡ ਤਲਵਣ ਪਿੰਡ ਵਿਚ ਸੈੱਟ ਹੋ ਗਏ ਸਨ, ਜਿੱਥੇ ਉਨ੍ਹਾਂ ਨੇ ਖ਼ੁਦ ਨੂੰ ਅਤੇ ਆਪਣੇ ਬਾਕੀ ਸਾਰੇ ਭੈਣ-ਭਰਾਵਾਂ ਨੂੰ ਵੱਡੇ ਸਨਮਾਨਿਤ ਲੈਂਡਲਾਰਡਾਂ ਵਜੋਂ ਸਥਾਪਿਤ ਕੀਤਾ, ਜਿਨ੍ਹਾਂ ਵਿਚ ਸਾਡਾ ਪਰਿਵਾਰ ਵੀ ਸ਼ਾਮਲ ਹੈ। ਉਨ੍ਹਾਂ ਭਰੇ ਮਨ ਨਾਲ ਦੱਸਿਆ ਕਿ ਹਾਲਾਂਕਿ ਸਾਡੇ ਆਪਣੇ ਮੰਮੀ-ਡੈਡੀ ਪਹਿਲਾਂ ਹੀ ਸੁਰਗਵਾਸ ਹੋ ਚੁੱਕੇ ਸਨ ਪਰ ਸਾਨੂੰ ਦੋਹਾਂ ਭਰਾਵਾਂ ਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਮਾਮਾ ਜੀ ਦਾ ਦੁਨੀਆਂ ਤੋਂ ਜਾਣ ਨਾਲ ਜਿਵੇਂ ਅਸੀਂ ਪੂਰੀ ਤਰ੍ਹਾਂ ਨਾਲ ਯਤੀਮ ਹੋ ਗਏ ਹਾਂ।


Share