ਆਮ ਆਦਮੀ ਪਾਰਟੀ ਦਾ ਹੋਇਆ ਵਿਸਤਾਰ; ਪਿੰਡ ਬਲੋਕੀ ਲੁਧਿਆਣਾ ਵਿਖੇ 200 ਕਾਂਗਰਸੀ ਪਰਿਵਾਰ ਹੋਏ ਸ਼ਾਮਲ

244
Share

ਅਹਿਬਾਬ ਗਰੇਵਾਲ ਅਤੇ ਜੀਵਨ ਸਿੰਘ ਸੰਗੋਵਾਲ ਨੇ ਕੀਤਾ ਸਵਾਗਤ
ਲੁਧਿਆਣਾ, 11 ਅਕਤੂਬਰ (ਪੰਜਾਬ ਮੇਲ)-ਪੰਜਾਬ ਵਿੱਚ ਰਾਜਸੀ ਪਾਰਟੀਆਂ ਦੀਆਂ ਲੋਕ ਮਾਰੂ ਨੀਤੀਆਂ ਤੋਂ ਤੰਗ ਆਏ ਲੋਕਾਂ ਨੇ ਮੌਜੂਦਾ ਸਮੇ ਵਿੱਚ ਸਭ ਨੂੰ ਅਜ਼ਮਾ ਕੇ ਦੇਖ ਲਿਆ ਹੈ ਅਤੇ ਦੇਸ਼ ਦੀ ਆਜਾਦੀ ਤਂੋ ਲੈਕੇ ਹੁਣ ਤੱਕ ਕਿਸੇ ਨੇ ਵੀ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਤੇ ਕਿੀ ਕੱਢਣਾ ਸੀ ਬਲਕਿ ਭ੍ਰਿਸ਼ਟਾਚਾਰੀ, ਬੇਰੁਜ਼ਗਾਰੀ, ਮਹਿਗਾਈ ਅਸਮਾਨ ਨੂੰ ਛੂਹ ਗਏ ਹਨ ਵਿਕਾਸ ਨੂੰ ਵਿਨਾਸ਼ ਵਿੱਚ ਬਦਲ ਦਿੱਤਾ ਹੈ। ਪੰਜਾਬ ਦੇ ਮਿਹਨਤਕਸ਼ ਨੌਜਵਾਨਾਂ ਨੂੰ ਨਸ਼ਿਆਂ ਦੀ ਲੱਤ ਲਾਕੇ ਕੁਝ ਨੂੰ ਤਾਂ ਮੌਤ ਵੱਲ ਧੱਕ ਦਿੱਤਾ ਹੈ। ਕੁਝ ਨੂੰ ਜਿੰਦਾ ਲਾਸ਼ ਬਣਾ ਦਿੱਤਾ ਹੈ।ਪੰਜਾਬ ਨੂੰ ਨਸ਼ਿਆਂ ਦੀ ਮੰਡੀ ਬਣਾ ਕੇ ਆਪ ਖੁਦ ਨਸ਼ਿਆਂ ਦੇ ਵਪਾਰੀ ਬਣ ਚੁਕੇ ਹਨ ਹੁਣ ਲੋਕਾਂ ਨੂੰ ਪੂਰੀ ਤਰ੍ਹਾਂ ਮਹਿਸੂਸ ਹੋਣ ਲੱਗਾ ਹੈ ਕਿ ਜਿਹਨਾਂ ਤੇ ਅੱਜ ਤੱਕ ਵਿਸ਼ਵਾਸ ਕੀੱਤਾ ਸੀ ਉਹਨਾਂ ਦੀ ਰਹਿਨੁਮਾਈ ਵਿੱਚ ਜੇਕਰ ਰੱਬ ਨਹੀਂ ਸੁਰੱਖਿਅਤ ਤੇ ਜੱਗ ਦੀ ਕਿ ਸੁਰਖਿਆ ਹੋਏਗੀ । ਹੁਣ ਜਦੋ ਸਭ ਨੂੰ ਅਜ਼ਮਾ ਕੇ ਦੇਖ ਲਿਆ ਹੈ ਤੇ ਲੋਕਾਂ ਦਾ ਵਿਸ਼ਵਾਸ ਆਮ ਆਦਮੀ ਪਾਰਟੀ ਤੇ ਪੱਕਾ ਬਣ ਗਿਆ ਹੈ ਲੋਕ ਅੱਜ ਕੱਲ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀਆਂ ਨੀਤੀਆਂ ਤੋ ਪ੍ਰਭਾਵਿਤ ਹਨ ਅੱਜ ਪਿੰਡ ਬਲੋਕੀ (ਲੁਧਿਆਣਾ) ਵਿਖੇ 200 ਦੇ ਕਰੀਬ ਪਰਿਵਾਰ ਆਮ ਆਦਮੀ ਦੇ ਸੀਨੀਅਰ ਆਗੂ ਅਹਿਬਾਬ ਸਿੰਘ ਗਰੇਵਾਲ ਅਤੇ ਜੀਵਨ ਸਿੰਘ ਸੰਗੋਵਾਲ ਦੀ ਅਗਵਾਈ ਹੇਠ ਸ਼ਾਮਿਲ ਹੋਇਆ। ਆਗੂਆਂ ਨੇ ਪੰਜਾਬ ਨੂੰ ਖੁਸ਼ਹਾਲ ਬਣਾਉਣ ਦਾ ਵਾਧਾ ਕਰਦੇ ਹੋਏ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਤੇ ਵਾਅਦਾ ਕੀਤਾ ਕਿ ਆਉਣ ਵਾਲੇ ਸਮੇ ਵਿੱਚ ਪੰਜਾਬ ਦੀ ਵਿਧਾਨ ਸਭਾ ਤੇ ਆਮ ਆਦਮੀ ਦਾ ਪ੍ਰਚਮ ਲਹਿਰਾਵੇਗਾ ।
ਇਸ ਮੌਕੇ ਤੇ ਰਣਜੀਤ ਸਿੰਘ ਘੁੰਮਾਣ, ਵਿੱਕੀ ਰੂਪਰਾਏ, ਵਰਿੰਦਰ , ਰਮੇਸ਼ ਸ਼ਰਮਾ, ਦੀਦਾਰ ਸਿੰਘ, ਚਰਨ ਸਿੰਘ, ਜੀਵਨ ਸਿੰਘ ਰਾਵਤ, ਸੁਰਿੰਦਰ ਗੈਰੀ ਜੀ, ਰਿੰਪਲ, ਰਹਿਮਨ ਖਾਨ, ਵਿਸ਼ਾਲ ਬਾਂਸਲ, ਹਰਿੰਦਰ, ਕਾਕਾ ਜੀ, ਲਖਵੀਰ ਸਿੰਘ, ਮੀਨਾ ਕੁਮਾਰੀ, ਸੀਮਾ ਕੁਮਾਰੀ ਨਿਰਮਲਾ, ਗੁੱਡੀ ਦੇਵੀ, ਅਵਤਾਰ ਸਿੰਘ ਪ੍ਰਧਾਨ, ਦਲੀਪ ਸਿੰਘ, ਜਤਿੰਦਰ ਸਿੰਘ ਅਤੇ ਹੋਰ ਕਈ ਪਤਵੰਤੇ ਸੱਜਣ ਸ਼ਾਮਿਲ ਸਨ।


Share