ਆਮਦਨ ਕਰ ਵਿਭਾਗ ਵੱਲੋਂ ਸ਼ਰਦ ਪਵਾਰ ਨੂੰ ਮਿਲਿਆ ‘ਪ੍ਰੇਮ ਪੱਤਰ’!

55
Share

ਨਵੀਂ ਦਿੱਲੀ, 1 ਜੁਲਾਈ (ਪੰਜਾਬ ਮੇਲ)- ਮਹਾਰਾਸ਼ਟਰ ਵਿੱਚ ਊਧਵ ਠਾਕਰੇ ਦੀ ਅਗਵਾਈ ਵਾਲੀ ਮਹਾ ਵਿਕਾਸ ਅਗਾੜੀ ਸਰਕਾਰ ਡਿੱਗਣ ਮਗਰੋਂ ਆਮਦਨ ਕਰ ਵਿਭਾਗ ਦੇ ਮੁੰਬਈ ਯੂਨਿਟ ਨੇ ਰਾਸ਼ਟਾਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਇਹ ਨੋਟਿਸ ਉਨ੍ਹਾਂ ਹਲਫਨਾਮਿਆਂ ਦੀ ਛਾਣਬੀਣ ਮਗਰੋਂ ਜਾਰੀ ਕੀਤਾ ਗਿਆ ਹੈ, ਜੋ ਕਿ ਸ਼ਰਦ ਪਵਾਰ ਵੱਲੋਂ ਚੋਣ ਕਮਿਸ਼ਨ ਅੱਗੇ ਵਰ੍ਹਾ 2004, 2014 ਤੇ 2020 ਵਿਚ ਦਾਇਰ ਕੀਤੇ ਗਏ ਸਨ। ਇਸੇ ਦੌਰਾਨ ਸ਼ਰਦ ਪਵਾਰ ਨੇ ਟਵੀਟ ਕਰਦਿਆਂ ਨੋਟਿਸ ਮਿਲਣ ਦੀ ਪੁਸ਼ਟੀ ਕਰਦਿਆਂ ਇਸ ਨੂੰ ‘ਪ੍ਰੇਮ ਪੱਤਰ’ ਦੱਸਿਆ ਹੈ। ਉਨ੍ਹਾਂ ਕਿਹਾ ‘ਮੈਨੂੰ ਪ੍ਰੇਮ ਪੱਤਰ ਮਿਲਿਆ ਹੈ। ਇਕ ਪ੍ਰੇਮ ਪੱਤਰ, ਜੋ ਕਿ ਆਮਦਨ ਕਰ ਵਿਭਾਗ ਨੇ ਚੋਣਾਂ ਸਬੰਧੀ ਹਲਫਨਾਮਿਆਂ ਦੇ ਸਬੰਧ ਵਿਚ ਭੇਜਿਆ ਹੈ।’

Share