‘ਆਪ’ ਵਿਧਾਇਕ ਸੋਮਨਾਥ ਭਾਰਤੀ ’ਤੇ ਰਾਏ ਬਰੇਲੀ ’ਚ ਸੁੱਟੀ ਗਈ ਕਾਲੀ ਸਿਆਹੀ

483
Share

-ਯੋਗੀ ਸਰਕਾਰ ਖਿਲਾਫ਼ ਕਥਿਤ ਇਤਰਾਜ਼ਯੋਗ ਟਿੱਪਣੀਆਂ ਲਈ ਪੁਲਿਸ ਵੱਲੋਂ ਕੀਤਾ ਗਿਆ ਗਿ੍ਰਫ਼ਤਾਰ
ਰਾਏ ਬਰੇਲੀ, 11 ਜਨਵਰੀ (ਪੰਜਾਬ ਮੇਲ)- ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਵਿਧਾਇਕ ਸੋਮਨਾਥ ਭਾਰਤੀ ’ਤੇ ਅੱਜ ਰਾਏ ਬਰੇਲੀ ’ਚ ਕਾਲੀ ਸਿਆਹੀ ਸੁੱਟੀ ਗਈ। ਯੂ.ਪੀ. ਪੁਲੀਸ ਨੇ ਭਾਰਤੀ ਨੂੰ ਮਗਰੋਂ ਸੂਬਾ ਸਰਕਾਰ ਤੇ ਰਾਜ ਦੇ ਸਰਕਾਰੀ ਹਸਪਤਾਲਾਂ ਖ਼ਿਲਾਫ਼ ਕੀਤੀਆਂ ਕਥਿਤ ਇਤਰਾਜ਼ਯੋਗ ਟਿੱਪਣੀਆਂ ਲਈ ਗਿ੍ਰਫ਼ਤਾਰ ਕਰ ਲਿਆ। ਉਂਜ ਪੁਲਿਸ ਵੱਲੋਂ ‘ਆਪ’ ਵਿਧਾਇਕ ’ਤੇ ਸਿਆਹੀ ਸੁੱਟਣ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Share