ਆਪ’ ਲੀਡਰ ਰਾਘਵ ਚੱਢਾ ਕੋਰੋਨਾ ਪੌਜ਼ੇਟਿਵ

400
Share

ਨਵੀਂ ਦਿੱਲੀ, 11 ਮਾਰਚ (ਪੰਜਾਬ ਮੇਲ)- ਆਮ ਆਦਮੀ ਪਾਰਟੀ ਦੇ ਨੇਤਾ ਤੇ ਦਿੱਲੀ ਜਲ ਬੋਰਡ ਦੇ ਉਪ ਚੇਅਰਮੈਨ ਰਾਘਵ ਚੱਢਾ ਕੋਵਿਡ-19 ਪੌਜ਼ੇਟਿਵ ਹੋ ਗਏ ਹਨ। ਉਨ੍ਹਾਂ ਨੇ ਇਸ ਬਾਰੇ ਜਾਣਕਾਰੀ ਦੋ ਬੈਕਟੂਬੈਕ ਟਵੀਟ ਕਰਕੇ ਦਿੱਤੀ। ਆਪਣੇ ਪਹਿਲੇ ਟਵੀਟ ਵਿੱਚ ਉਨ੍ਹਾਂ ਨੇ ਖੁਦ ਸੰਪਰਕ ਵਿੱਚ ਆਏ ਲੋਕਾਂ ਨੂੰ ਕੋਰੋਨਾ ਟੈਸਟ ਕਰਵਾਉਣ ਦੀ ਅਪੀਲ ਕੀਤੀਜਦੋਂਕਿ ਬਾਅਦ ਵਾਲੇ ਟਵੀਟ ਵਿੱਚ ਉਨ੍ਹਾਂ ਨੇ ਆਪਣੀ ਸਿਹਤ ਬਾਰੇ ਦੱਸਿਆ। ‘ਆਪ’ ਨੇਤਾ ਰਾਘਵ ਚੱਢਾ ਨੇ ਆਪਣੇ ਪਹਿਲੇ ਟਵੀਟ ਵਿੱਚ ਲਿਖਿਆ, ‘‘ਮੈਂ ਤੁਹਾਡੇ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਕੋਵਿਡ-19 ਪੌਜ਼ੇਟਿਵ ਹੋ ਗਿਆ ਹੈ, ਹਾਲਾਂਕਿ ਗੰਭੀਰ ਲੱਛਣ ਨਹੀਂ ਮਿਲੇ ਹਨ, ਪਰ ਸਾਵਧਾਨੀ ਦੇ ਤੌਰ ‘ਤੇ ਮੈਂ ਆਪਣੇ ਆਪ ਨੂੰ ਅਗਲੇ ਕੁਝ ਦਿਨਾਂ ਲਈ ਆਈਸੋਲੇਟ ਕਰ ਲਿਆ ਹੈ।” ਇਸ ਦੇ ਨਾਲ ਹੀ ਰਾਘਵ ਨੇ ਆਪਣੇ ਅਗਲੇ ਟਵੀਟ ਚ ਉਸ ਨਾਲ ਪਿਛਲੇ ਕੁਝ ਦਿਨਾਂ ਤੋਂ ਸੰਪਰਕ ਚ ਆਏ ਲੋਕਾਂ ਨੂੰ ਕੋਰੋਨਾ ਟੈਸਟ ਕਰਵਾਉਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਉਨ੍ਹਾਂ ਨੇ ਲੋਕਾਂ ਨੂੰ ਨਿਯਮਾਂ ਦੀ ਪਾਲਣਾ ਕਰਨਖੁਦ ਨੂੰ ਅਤੇ ਦੂਜੀਆਂ ਨੂੰ ਸੁਰੱਖਿਅਤ ਰੱਖਣਵਾਇਰਸ ਦੇ ਫੈਲਾਓ ਨੂੰ ਰੋਕਣ ਦੀ ਬੇਨਤੀ ਕੀਤੀ ਹੈ।


Share