‘ਆਪ’ ਦੇ 6 ਦਲ ਬਦਲੂਆਂ ਦੀ ਸੁਣਵਾਈ 6 ਜੁਲਾਈ ਨੂੰ

130
Share

ਚੰਡੀਗੜ੍ਹ, 16 ਜੂਨ (ਪੰਜਾਬ ਮੇਲ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਆਮ ਆਦਮੀ ਪਾਰਟੀ (ਆਪ) ਨਾਲ ਸਬੰਧਿਤ ਸਾਰੇ ਦੇ ਸਾਰੇ 6 ਦਲ ਬਦਲੂ ਵਿਧਾਇਕਾਂ ਦੀ ਗੱਲ ਸੁਣਨ ਲਈ 6 ਜੁਲਾਈ ਨੂੰ ਸਵੇਰੇ 11 ਵਜੇ ਵਾਰੀ-ਵਾਰੀ ਆਪਣੇ ਚੈਂਬਰ ’ਚ ਬੁਲਾਇਆ ਹੈ। ਵਰਨਣਯੋਗ ਹੈ ਕਿ ਇਨ੍ਹਾਂ ਵਿਚ 4 ਪੁਰਾਣੇ ਦਲ ਬਦਲੂ ਮਾਨਸਾ ਤੋਂ ਨਾਜਰ ਸਿੰਘ ਮਾਨਸ਼ਾਹੀਆ, ਜੈਤੋਂ ਤੋਂ ਮਾਸਟਰ ਬਲਦੇਵ ਸਿੰਘ, ਰੋਪੜ ਤੋਂ ਅਮਰਜੀਤ ਸਿੰਘ ਸੰਦੋਆ ਅਤੇ ਭੁਲੱਥ ਤੋਂ ਸੁਖਪਾਲ ਸਿੰਘ ਖਹਿਰਾ ਸ਼ਾਮਿਲ ਹਨ। ਇਨ੍ਹਾਂ ਸਾਰਿਆਂ ਦੇ ਨੇਤਾ ਸ. ਖਹਿਰਾ ਹੀ ਹਨ, ਜਿਨ੍ਹਾਂ ਦੋ ਨਵੇਂ ‘ਆਪ’ ਵਿਧਾਇਕਾਂ ਸ. ਪਿਰਮਲ ਸਿੰਘ ਤੇ ਸ. ਜਗਦੇਵ ਸਿੰਘ ਨੇ ਹੁਣੇ ਜਿਹੇ ‘ਆਪ’ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਣ ਦੀ ਇੱਛਾ ਪ੍ਰਗਟ ਕੀਤੀ ਹੈ, ਪਹਿਲੀ ਵਾਰ ਸਪੀਕਰ ਦੇ ਸਾਹਮਣੇ ਪੇਸ਼ ਹੋਣਗੇ।


Share