‘ਆਪ’ ਤੋਂ ਕਾਂਗਰਸ ’ਚ ਸ਼ਾਮਲ ਹੋਣ ਵਾਲੇ 2 ਵਿਧਾਇਕ ਪਹਿਲੀ ਵਾਰ ਬਣੇ ਦਲਬਦਲੂ!

225
Share

-ਖਹਿਰਾ ਨੂੰ ਫਿਰ ਤੋਂ ਸਪੀਕਰ ਅੱਗੇ ਹੋਣਾ ਪਵੇਗਾ ਪੇਸ਼
ਚੰਡੀਗੜ੍ਹ, 6 ਜੂਨ (ਪੰਜਾਬ ਮੇਲ)- ਆਮ ਆਦਮੀ ਪਾਰਟੀ ਨਾਲ ਸਬੰਧਿਤ ਦਿਲਚਸਪ ਸੂਰਤ-ਏ-ਹਾਲ ਪੈਦਾ ਹੋ ਗਈ ਹੈ। ਸ. ਸੁਖਪਾਲ ਸਿੰਘ ਖਹਿਰਾ ਤਾਂ ਪਹਿਲਾਂ ਲੋਕ ਸਭਾ ਦੀਆਂ ਪਿਛਲੀਆਂ ਚੋਣਾਂ ਤੋਂ ਪਾਰਟੀ ਦਲਬਦਲੀ ਕਰ ਗਏ ਸਨ ਪਰ ਹੁਣ ਉਨ੍ਹਾਂ ਦੇ ਨਾਲ ‘ਆਪ’ ਦੇ 2 ਹੋਰ ਵਿਧਾਇਕ ‘ਆਪ’ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਹੈ, ਜਿਨ੍ਹਾਂ ’ਚ ਮੌੜ ਹਲਕੇ ਤੋਂ ਜਗਦੇਵ ਸਿੰਘ ਕਮਾਲੂ ਤੇ ਭਦੌੜ ਤੋਂ ਪਿਰਮਲ ਸਿੰਘ ਖ਼ਾਲਸਾ ਸ਼ਾਮਲ ਹਨ। ਇਨ੍ਹਾਂ ਨੇ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਅਸਤੀਫ਼ੇ ਭੇਜ ਦਿੱਤੇ ਹਨ, ਜੋ ਸਪੀਕਰ ਤੱਕ ਅਜੇ ਪਹੁੰਚੇ ਨਹੀਂ ਕਿਉਂਕਿ ਉਹ ਚੰਡੀਗੜ੍ਹ ਤੋਂ ਬਾਹਰ ਗਏ ਹੋਏ ਹਨ ਪਰ ਉਨ੍ਹਾਂ ਇੱਛਾ ਪ੍ਰਗਟ ਕੀਤੀ ਹੈ ਕਿ ਉਨ੍ਹਾਂ ਦੇ ਹਲਕਿਆਂ ਦੇ ਲੋਕ ਚਾਹੁੰਦੇ ਹਨ ਕਿ ਅਸੀਂ ਕਾਂਗਰਸ ਵਿਚ ਸ਼ਾਮਿਲ ਹੋ ਕੇ ਜਨਤਾ ਦੀ ਸੇਵਾ ਕਰੀਏ। ਵਿਧਾਨ ਸਭਾ ਸਕੱਤਰੇਤ ਤੋਂ ਮਿਲੀ ਜਾਣਕਾਰੀ ਅਨੁਸਾਰ ਸਪੀਕਰ ਉਨ੍ਹਾਂ ਨੂੰ ਇਕ ਵਾਰ ਬੁਲਾਉਣਗੇ ਅਤੇ ਜ਼ਰੂਰ ਪੁੱਛਗਿੱਛ ਕਰਨਗੇ। ਇਨ੍ਹਾਂ ਤਿੰਨਾਂ ’ਚ ਦੋ ਪਹਿਲੀ ਵਾਰ ਦਲਬਦਲੂ ਬਣੇ ਹਨ। 4 ‘ਆਪ’ ਵਿਧਾਇਕ ਸ. ਬਲਦੇਵ ਸਿੰਘ ਜੈਤੋਂ, ਭੁੱਲਥ ਤੋਂ ਸ. ਸੁਖਪਾਲ ਸਿੰਘ ਖਹਿਰਾ, ਮਾਨਸਾ ਤੋਂ ਨਾਜ਼ਰ ਸਿੰਘ ਮਾਨਸ਼ਾਹੀਆ ਤੇ ਰੋਪੜ ਤੋਂ ਇੰਦਰਜੀਤ ਸਿੰਘ ਸੰਦੋਆ ਇਨ੍ਹਾਂ ਨੂੰ ਸਪੀਕਰ ਨੇ 6 ਜੁਲਾਈ ਇਹ ਪੁੱਛਣ ਲਈ ਬੁਲਾਇਆ ਹੈ ‘‘ਕਿਉਂ ਨਾ ਤੁਹਾਨੂੰ ਐਸੀਫਿਕੇਸ਼ਨ ਕਾਨੂੰਨ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਵਿਧਾਇਕੀ ਤੋਂ ਡਿਸਕੁਆਲੀਫਾਈ ਕਰ ਦਿੱਤਾ ਜਾਏ।’’

Share