ਆਪਣੇ ਵਤਨ ਦੀ ਯਾਦ ਦੇ ਤੌਰ ‘ਤੇ ਮੁੱਠੀ ਭਰ ਮਿੱਟੀ ਲਿਆਉਣ ਦਾ ਮੌਕਾ ਵੀ ਨਾ ਮਿਲਿਆ : ਅਫ਼ਗਾਨ ਸਿੱਖ ਸੰਸਦ ਮੈਂਬਰ ਅਨਾਰਕਲੀ ਕੌਰ

625
Share

ਨਵੀਂ ਦਿੱਲੀ, 26 ਅਗਸਤ (ਪੰਜਾਬ ਮੇਲ)-ਅਫ਼ਗਾਨਿਸਤਾਨ ਦੀ ਪਹਿਲੀ ਗੈਰ-ਮੁਸਲਿਮ ਸੰਸਦ ਮੈਂਬਰ ਅਨਾਰਕਲੀ ਕੌਰ ਹੋਨਰਯਾਰ ਨੇ ਕਦੀ ਸੋਚਿਆ ਵੀ ਨਹੀਂ ਹੋਵੇਗਾ ਕਿ ਉਨ੍ਹਾਂ ਨੂੰ ਆਪਣਾ ਵਤਨ ਛੱਡਣਾ ਪਵੇਗਾ। ਪਰ ਕਾਬੁਲ ‘ਤੇ ਤਾਲਿਬਾਨ ਦੇ ਕਬਜ਼ੇ ਦੇ ਬਾਅਦ ਉਨ੍ਹਾਂ ਨੂੰ ਉਡਾਣ ‘ਚ ਸਵਾਰ ਹੋਣ ਤੋਂ ਪਹਿਲਾਂ ਆਪਣੇ ਵਤਨ ਦੀ ਯਾਦ ਦੇ ਤੌਰ ‘ਤੇ ਮੁੱਠੀ ਭਰ ਮਿੱਟੀ ਰੱਖਣ ਦਾ ਮੌਕਾ ਨਹੀਂ ਮਿਲਿਆ। ਅਨਾਰਕਲੀ (36) ਪੇਸ਼ੇ ਵਜੋਂ ਦੰਦਾਂ ਦੀ ਡਾਕਟਰ ਹੈ ਅਤੇ ਅਫ਼ਗਾਨਿਸਤਾਨ ਦੇ ਜ਼ਿਆਦਾਤਰ ਪੁਰਸ਼ਵਾਦੀ ਸਮਾਜ ‘ਚ ਔਰਤਾਂ ਦੇ ਹਿਤਾਂ ਦੀ ਹਮਾਇਤੀ ਰਹੀ ਹੈ ਅਤੇ ਉਨ੍ਹਾਂ ਕਮਜ਼ੋਰ ਵਰਗ ਦੇ ਅਧਿਕਾਰਾਂ ਲਈ ਕਈ ਮੁਹਿੰਮਾਂ ਦੀ ਅਗਵਾਈ ਕੀਤੀ ਹੈ। ਉਨ੍ਹਾਂ ਦਾ ਪ੍ਰਗਤੀਸ਼ੀਲ ਤੇ ਲੋਕਤਾਂਤਰਿਕ ਅਫ਼ਗਾਨਿਸਤਾਨ ‘ਚ ਜਿਊਣ ਦਾ ਸੁਪਨਾ ਸੀ। ਉਨ੍ਹਾਂ ਕਿਹਾ ਕਿ ਮੇਰਾ ਸੁਪਨਾ ਚਕਨਾਚੂਰ ਹੋ ਗਿਆ ਹੈ। ਅਨਾਰਕਲੀ ਅਜੇ ਵੀ ਮਹਿਸੂਸ ਕਰਦੀ ਹੈ ਕਿ ਅਫ਼ਗਾਨਿਸਤਾਨ ਨੂੰ ਅਜਿਹੀ ਸਰਕਾਰ ਮਿਲੇ ਜੋ ਪਿਛਲੇ 20 ਸਾਲ ‘ਚ ਹਾਸਲ ਹੋਏ ਲਾਭ ਦੀ ਰੱਖਿਆ ਕਰੇ। ਸਿੱਖ ਸਾਂਸਦ ਅਨਾਰਕਲੀ ਕੌਰ ਤੇ ਉਸ ਦਾ ਪਰਿਵਾਰ ਐਤਵਾਰ ਨੂੰ ਭਾਰਤੀ ਸੈਨਾ ਦੇ ਸੀ-17 ਜਹਾਜ਼ ‘ਤੇ ਭਾਰਤ ਪਹੁੰਚਿਆ ਸੀ।


Share