ਆਪਣੇ ਦੋਸਤ ਦਾ ਬੇਰਹਿਮੀ ਨਾਲ ਕਤਲ ਕਰਨ ਦੇ ਦੋਸ਼ ਹੇਠ ਬਰੈਂਪਟਨ ਵਾਸੀ ਨੂੰ ਹੋਈ ਉਮਰ ਕੈਦ

158
Share

ਨਿਊਯਾਰਕ//ਬਰੈਂਪਟਨ,26 ਮਾਰਚ (ਰਾਜ ਗੋਗਨਾ/ ਕੁਲਤਰਨ ਪਧਿਆਣਾ/ਪੰਜਾਬ ਮੇਲ)- ਕੈਨੇਡਾ ਬਰੈਂਪਟਨ ਦੇ ਭਾਰਤੀ ਮੂਲ ਦੇ ਅਜੈ ਛਿੱਬਰ ਉਮਰ (54 ) ਸਾਲ ਨੂੰ ਬੇਰਹਿਮੀ ਨਾਲ ਸ਼ਰਾਬੀ ਦੇ ਨਸ਼ੇ ਚ’  ਕਤਲ ਕਰਨ ਦੇ ਦੋਸ਼ ਹੇਠ ਬਰੈਂਪਟਨ (ਕੈਨੇਡਾ) ਦੇ ਹੀ ਚੂਰਾਮਨ ਰਾਮਗੜੂ (48) ਸਾਲਾ ਨਾਮੀ ਦੌਸ਼ੀ ਨੂੰ ਅਦਾਲਤ ਨੇ 12 ਸਾਲਾਂ ਤੱਕ ਪੈਰੋਲ ਦੀ ਸੰਭਾਵਨਾ ਤੋਂ ਬਿਨਾਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।ਇਹ ਮਾਮਲਾ 5 ਜੁਲਾਈ, ਸੰਨ 2019 ਨੂੰ ਦੁਪਹਿਰ ਦੇ 12:45 ਵਜੇ ਦੇ ਕਰੀਬ ਪੁਲਿਸ ਨੂੰ ਬਰੈਂਪਟਨ ਦੇ ਐਡਵਾਂਸ ਬੁਲੇਵਾਰਡ ਅਤੇ ਡਿਕਸੀ ਰੋਡ ਦੇ ਖੇਤਰ ਵਿੱਚ ਜਦੋ ਕਿਸੇ ਨੇ ਕਾਲ ਕਰਕੇ ਜਾਂਚ ਕਰਨ ਲਈ ਬੁਲਾਇਆ ਸੀ। ਉੱਥੇ ਪਹੁੰਚੇ ਪੁਲਿਸ ਅਧਿਕਾਰੀ ਜਦੋਂ ਮੌਕੇ ‘ਤੇ ਪਹੁੰਚੇ ਤਾਂ ਉਨ੍ਹਾਂ ਨੇ 54 ਸਾਲਾ ਭਾਰਤੀ ਮੂਲ ਦੇ  ਅਜੈ ਛਿੱਬਰ ਨੂੰ ਮੌਕੇ ਤੇ ਮ੍ਰਿਤਕ ਪਾਇਆ ਸੀ।  ਅਤੇ ਰਿਪੋਰਟਾਂ ਅਨੁਸਾਰ ਛਿੱਬਰ ਨੂੰ ਜਿਸ ਉਦਯੋਗਿਕ ਯੂਨਿਟ ਦੇ ਅੰਦਰ ਮ੍ਰਿਤਕ ਪਾਇਆ ਗਿਆ ਸੀ ਉਹ ਉਸਨੇ 48 ਸਾਲਾ ਬਰੈਂਪਟਨ ਨਿਵਾਸੀ ਚੂਰਾਮਨ ਰਾਮਗੜੂ ਨਾਲ ਇਕੱਠੇ ਹੀ ਸਾਂਝਾ ਕੀਤਾ ਹੋਇਆ ਸੀ। ਖਬਰ ਮੁਤਾਬਕ ਸ਼ਰਾਬ ਦੇ ਨਸ਼ੇ ਵਿੱਚ ਚੂਰਾਮਨ ਰਾਮਗੜੂ ਨੇ ਅਜੈ ਛਿੱਬਰ ਦਾ ਕਤਲ ਕਰ ਦਿੱਤਾ ਸੀ। ਇਸ ਮਾਮਲੇ ਚ ਹੁਣ ਚੂਰਾਮਨ ਰਾਮਗੜੂ ਨੂੰ ਉਮਰ ਕੈਦ ਦੀ ਸਜਾ ਸੁਣਾਈ ਗਈ ਹੈ। ਚੂਰਾਮਨ ਰਾਮਗੜੂ ਦੀ ਸਾਬਕਾ ਪਤਨੀ ਨੇ ਦੱਸਿਆ ਸੀ ਕਿ ਚੂਰਾਮਨ ਰਾਮਗੜੂ ਨੇ ਉਸ ਅੱਗੇ ਇੰਕਸ਼ਾਫ ਕੀਤਾ ਸੀ ਕਿ ਉਸਦਾ ਅਜੈ ਛਿੱਬਰ ਨਾਲ ਵਿਵਾਦ ਹੋਇਆ ਸੀ ਕਿਉੰਕਿ ਅਜੈ ਛਿੱਬਰ ਨੇ ਉਸਦਾ ਸਮਾਨ ਮੋੜਨ ਤੋਂ ਮਨਾ ਕਰ ਦਿੱਤਾ ਸੀ ਅਤੇ ਉਸਤੋ ਬਾਅਦ ਉਹਨਾਂ ਦਾ ਆਪਸ ਚ’ ਤਕਰਾਰ ਹੋ ਗਿਆ ਅਤੇ ਦੋਨਾ ਦੀ ਚੂਰਾਮਨ ਰਾਮਗੜ੍ਹ ਕੋਲੋ ਹੋਈ ਝੜਪ ਚ’ ਅਜੈ ਛਿੱਬਰ ਦਾ  ਕਤਲ ਹੋਇਆ ਸੀ।

Share