ਆਪਣੀ ਜਿੰਦਗੀ ਚ’ ਰਾਜਨੀਤਿਕ ਫੈਸਲੇ ਗਲਤ ਲਏ ਹੋਣਗੇ ਪਰ ਮੈ ਪੰਜਾਬ ਪ੍ਰਤਿ ਬੇਈਮਾਨ ਨਹੀ : ਸੁਖਪਾਲ ਸਿੰਘ ਖਹਿਰਾ 

165
Share

ਭੁਲੱਥ, 31 ਜਨਵਰੀ ( ਅਜੈ ਗੋਗਨਾ/ ਲਵਲੀ ਧਵਨ/ਪੰਜਾਬ ਮੇਲ)- ਮਨੀ ਲਾਂਡਰਿੰਗ ਦੇ ਕੇਸ ਚ’ 78 ਦਿਨਾਂ ਦੀ ਜੇਲ ਕੱਟ ਪੰਜਾਬ ਐਂਡ ਹਰਿਆਣਾ ਹਾਈਕੋਰਟ ਤੋ ਜਮਾਨਤ ਲੈ ਆਏ ਕਾਂਗਰਸ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦਾ ਭੁਲੱਥ ਆਉਣ ਤੇ ਸਮਰਥਕਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ। ਇਸ ਮੋਕੇ ਨਡਾਲਾ ਮੰਡੀ ਪਹੁੰਚ ਖਹਿਰਾ ਨੇ ਆਪਣੇ ਸਮਰਥਕਾਂ ਨਾਲ ਮੁਲਾਕਾਤ ਤੇ ਗੱਲ-ਬਾਤ ਕੀਤੀ। ਨਡਾਲਾ ਮੰਡੀ ਵਿੱਚ ਵੱਡੀ ਗਿਣਤੀ ਲੋਕ ਪਹੁੰਚੇ ਜਿਨ੍ਹਾਂ ਵਿੱਚ ਹਲਕੇ ਦੇ ਪਿੰਡਾਂ ਦੇ ਸਰਪੰਚ, ਪੰਚ, ਨੰਬਰਦਾਰ ਤੇ ਮੋਹਤਵਾਰ ਵਿਅਕਤੀ ਸ਼ਾਮਲ ਸਨ। ਇਸ ਭਰਵੇ ਇਕੱਠ ਨੂੰ ਸੰਬੋਧਨ ਕਰਦੇ ਖਹਿਰਾਂ ਨੇ ਪਹਿਲਾ ਤਾਂ ਵਾਹਿਗੁਰੂ ਦਾ ਸ਼ੁਕਰ ਕੀਤਾ ਤੇ ਆਏ ਸਮਰਥਕਾਂ ਦਾ ਧੰਨਵਾਦ ਕੀਤਾ। ਇੱਥੇ ਸੰਬੋਧਨ ਕਰਦੇ ਖਹਿਰਾ ਨੇ ਖੁਲਾਸਾ ਕੀਤਾ ਕਿ ਮੇਰੇ ਤੋ ਈ.ਡੀ. ਵੱਲੋਂ ਲਾਏ ਗਏ ਦੋਸ਼ ਝੂਠੇ ਹਨ, ਇਨ੍ਹਾਂ ਦੋਸ਼ਾਂ ਦੇ ਸਾਬੂਤ ਮੇਰੇ ਕੋਲ ਹਨ, ਪਰ ਈ.ਡੀ. ਵਿਭਾਗ ਭਾਜਪਾ ਦੇ ਇਸ਼ਾਰੇ ਤੇ ਚਲਦਾ ਹੈ, ਜੋ ਮੇਰੇ ਨਾਲ ਬਦਲਾਖੋਰੀ ਦੀ ਰਾਜਨੀਤੀ ਕਰਨ ਤੇ ਉਤਰ ਆਏ ਹਨ। ਕਿਹਾ ਕਿ ਇਹ ਕੇਸ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਦੇਣ ਹੈ। ਖਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਮੇਰੇ ਖ਼ਿਲਾਫ਼ ਸਾਜ਼ਿਸ਼ ਰਚੀ ਹੈ ਤੇ ਭਾਜਪਾ ਨਾਲ ਮਿਲ ਕੇ ਮੇਰੇ ’ਤੇ ਈ. ਡੀ. ਦਾ ਕੇਸ ਦਰਜ ਕਰਵਾਇਆ ਹੈ। ਖਹਿਰਾ ਨੇ ਕਿਹਾ ਕਿ ਕੇਜਰੀਵਾਲ ਨੇ 2016 ਵਿਚ ਮੈਨੂੰ ਵਿਦੇਸ਼ ਭੇਜਿਆ ਸੀ ਅਤੇ ਜੋ ਰੁਪਏ ਇਕੱਠੇ ਕੀਤੇ ਸਨ ਇਹਨਾਂ ਕੋਲ ਹਨ ਤੇ ਮੈਨੂੰ ਕੋਈ ਹਿਸਾਬ ਨਹੀਂ ਹੈ। ਖਹਿਰਾ ਨੇ ਕਿਹਾ ਕਿ ਉਨ੍ਹਾਂ ਨੇ ਆਮ ਆਦਮੀ ਪਾਰਟੀ ਨਾਲ ਬਹੁਤ ਨੇੜੇ ਤੋਂ ਹੋ ਕੇ ਕੰਮ ਕੀਤਾ ਹੈ, ਅਸਲੀਅਤ ਜਾਣਦਾ ਹਾਂ ਇਸ ਲਈ ਪੰਜਾਬ ਦੇ ਲੋਕਾਂ ਨੂੰ ਸੁਚੇਤ ਕਰਨਾ ਮੇਰਾ ਫਰਜ਼ ਹੈ ਕਿ ਲੋਕ ਇਨ੍ਹਾਂ ਦੇ ਗੱਲਾਂ ਵਿੱਚ ਆਕੇ ਗਲਤ ਫੈਸਲਾ ਨਾ ਲੈ ਜਾਣ। ਉਨ੍ਹਾਂ ਕਿਹਾ ਇਹ ਕੇਸ ਹੋਰ ਕੁਝ ਨਹੀਂ ਬਲਕਿ ਝੂਠ ਦਾ ਪੁਲੰਦਾ ਹੈ ਅਤੇ ਭਾਜਪਾ ਨਾਲ ਮਿਲ ਮੈਨੂੰ ਦਬਾਉਣ ਦੀ ਨੀਤੀ ਹੈ। ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਭਾਜਪਾ ਤੇ ਆਰ.ਐਸ.ਐਸ. ਦਾ ਦੂਜਾ ਚਿਹਰਾ ਹੈ। ਖਹਿਰਾ ਨੇ ਇਹ ਖਾਸ ਗੱਲ ਕੀਤੀ ਮੈ ਆਪਣੀ ਜਿੰਦਗੀ ਚ’ ਰਾਜਨੀਤਿਕ ਫੈਸਲੇ ਗਲਤ ਲਏ ਹੋਣਗੇ, ਪਰ ਮੈ ਪੰਜਾਬ ਪ੍ਰਤਿ ਬੇਈਮਾਨ ਨਹੀ ਤੇ ਕਦੇ ਪੰਜਾਬ ਨਾਲ ਦਗਾ ਨਹੀ ਕੀਤਾ ਹੈ। ਖਹਿਰਾ ਨੇ ਕਿਹਾ ਕਿ ਮੇਰੇ ਪਿਤਾ ਸਵ: ਸੁਖਜਿੰਦਰ ਸਿੰਘ ਨੇ ਬਹੁਤ ਸਾਰੀਆਂ ਜੇਲਾ ਕੱਟੀਆਂ ਹਨ ਤੇ ਮੈ ਇਨ੍ਹਾਂ ਜੇਲਾਂ ਤੋ ਘਬਰਾਉਣ ਵਾਲਾ ਨਹੀ ਹਾਂ।
ਅਕਾਲੀ ਦਲ ਤੇ ਨਿਸ਼ਾਨੇ ਸਾਧਦੇ ਖਹਿਰਾ ਨੇ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ ਰਾਜ ਚ’ ਹੋਈ ਬੇਅਦਬੀ ਤੇ ਸਿੱਖ ਨੋਜਵਾਨਾਂ ਦਾ ਕਤਲ ਅਤੇ ਪੰਥ ਦਾ ਹੋਏ ਨੁਕਸਾਨ ਨੂੰ ਕਦੇ ਭੁੱਲ ਨਹੀ ਸਕਦੇ। ਅਖੀਰ ਚ’ ਖਹਿਰਾ ਨੇ ਕਿਹਾ ਕਿ ਮੈ ਪੰਜਾਬ ਦੇ ਹੱਕਾਂ ਲਈ ਹਮੇਸ਼ਾ ਖੜਾ ਹਾਂ ਤੇ ਆਪਣੇ ਹਲਕੇ ਦੀ ਸੇਵਾ ਲਈ ਵਚਨਬੰਧ ਹਾਂ ਅਤੇ ਬੇਇਨਸਾਫ਼ੀ ਅਤੇ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਆਪਣੀ ਲੜਾਈ ਜਾਰੀ ਹੀ

Share