ਆਪਣੀਆਂ ਆਦਤਾਂ ਤੋਂ ਮਜਬੂਰ ਪੰਜਾਬ ਦੇ ਲੋਕ ਪਿਛਲੇ 14 ਦਿਨਾਂ ਅੰਦਰ ਭਰ ਚੁੱਕੇ ਹਣ 1.15 ਕਰੋੜ ਦਾ ਜ਼ੁਰਮਾਨਾ

780
Share

ਚੰਡੀਗੜ੍ਹ, 1 ਜੂਨ (ਪੰਜਾਬ ਮੇਲ) –  ਪੰਜਾਬ ‘ਚ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਹਜ਼ਾਰਾਂ ਲੋਕ ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਐਡਵਾਈਜ਼ਰੀ ਦਾ ਪਾਲਣ ਕਰਦੇ ਦਿਖਾਈ ਨਹੀਂ ਦੇ ਰਹੇ। ਅਜਿਹੇ ਲੋਕ ਥਾਂ-ਥਾਂ ਥੁੱਕ ਰਹੇ ਹਨ ਅਤੇ ਮਾਸਕ ਵੀ ਨਹੀਂ ਪਾ ਰਹੇ ਹਨ। ਅਜਿਹੇ ਹੀ ਲੋਕ ਪਿਛਲੇ 14 ਦਿਨਾਂ ਅੰਦਰ ਆਪਣੀਆਂ ਆਦਤਾਂ ਤੋਂ ਮਜਬੂਰ ਹੋਣ ਕਾਰਨ 1.15 ਕਰੋੜ ਦਾ ਜ਼ੁਰਮਾਨਾ ਦੇ ਚੁੱਕੇ ਹਨ। ਪਿਛਲੇ 48 ਘੰਟਿਆਂ ‘ਚ 10 ਹਜ਼ਾਰ ਤੋਂ ਵੱਧ ਲੋਕਾਂ ਨੂੰ ਮਾਸਕ ਨਾ ਪਾਉਣ ਅਤੇ ਥੁੱਕਣ ‘ਤੇ ਜ਼ੁਰਮਾਨਾ ਲਾਇਆ ਗਿਆ ਅਤੇ 42 ਮੁਕੱਦਮੇ ਦਰਜ ਕੀਤੇ ਗਏ ਹਨ। ਸੂਬੇ ‘ਚ ਅਜੇ ਤੱਕ ਅਜਿਹੇ ਲੋਕਾਂ ਤੋਂ ਬਤੌਰ ਜ਼ੁਰਮਾਨਾ 1.15 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਕਮ ਵਸੂਲੀ ਗਈ ਹੈ। 17 ਮਈ ਤੋਂ ਲੈ ਕੇ 30 ਮਈ ਤੱਕ ਸੂਬੇ ‘ਚ ਮਾਸਕ ਨਾ ਪਾਉਣ ਵਾਲੇ 40 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਜ਼ੁਰਮਾਨਾ ਲਾਇਆ ਗਿਆ ਹੈ ਅਤੇ 516 ਲੋਕਾਂ ‘ਤੇ ਮੁਕੱਦਮੇ ਦਰਜ ਕੀਤੇ ਗਏ ਹਨ। ਮਾਸਕ ਨਾ ਪਾਉਣ ਵਾਲੇ, ਜਨਤਕ ਥਾਵਾਂ ‘ਤੇ ਥੁੱਕਣ ਵਾਲੇ, ਸਮਾਜਿਕ ਦੂਰੀ ਨਾ ਮੰਨਣ ਵਾਲੇ, ਦੁਕਾਨਾਂ ‘ਤੇ ਭੀੜ ਜਮ੍ਹਾਂ ਕਰਨ ਵਾਲੇ, ਬਿਨਾਂ ਮਨਜ਼ੂਰੀ ਕੰਮ ਕਰਨ ਵਾਲੇ ਅਤੇ ਵਾਹਨਾਂ ‘ਤੇ ਸਮਾਜਿਕ ਦੂਰੀ ਦਾ ਪਾਲਣ ਨਾ ਕਰਨ ਵਾਲੇ ਲੋਕ ਪੁਲਸ ਦੇ ਨਿਸ਼ਾਨੇ ‘ਤੇ ਰਹਿਣਗੇ। ਵੱਖ-ਵੱਖ ਮਹਿਕਮਿਆਂ, ਬੋਰਡਾਂ ਅਤੇ ਕਾਰਪੋਰੇਸ਼ਨਾਂ ‘ਚ ਤਾਇਨਾਤ ਅਧਿਕਾਰੀ ਅਤੇ ਕਰਮਚਾਰੀ ਵੀ ਸਮਾਜਿਕ ਦੂਰੀ ਨੂੰ ਲੈ ਕੇ ਜਾਰੀ ਦਿਸ਼ਾ-ਨਿਰਦੇਸ਼ਾਂ ਦਾ ਲਗਾਤਾਰ ਉਲੰਘਣ ਕਰ ਰਹੇ ਹਨ। ਇਸ ਦੇ ਚੱਲਦਿਆਂ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਅਜਿਹੇ ਅਧਿਕਾਰੀਆਂ ਅਤੇ ਕਰਮਚਾਰੀਆਂ ਖਿਲਾਫ ਵੀ ਸਖਤ ਕਾਰਵਾਈ ਕਰਨ ਲਈ ਕਿਹਾ ਗਿਆ ਹੈ।


Share