ਆਦੇਸ਼ ਇੰਸਟੀਚਿਊਟ ਵੱਲੋਂ ਸਿਹਤ ਅਤੇ ਦੇਖਭਾਲ ਸਬੰਧੀ ਔਨਲਾਈਨ ਇੰਟਰਨੈਸ਼ਨਲ ਕਾਨਫਰੰਸ

354
Share

ਕੈਨੇਡਾ, ਸਾਊਦੀ ਅਰਬ, ਪਾਕਿਸਤਾਨ ਅਤੇ ਭਾਰਤ ਦੇ 12 ਰਾਜਾਂ ਦੇ ਪ੍ਰਤੀਨਿਧ ਹੋਏ ਸ਼ਾਮਲ

ਸਰੀ, ਜੂਨ (ਹਰਦਮ ਮਾਨ/ਪੰਜਾਬ ਮੇਲ)ਆਦੇਸ਼ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ਸ੍ਰੀ ਮੁਕਤਸਰ ਸਾਹਿਬ ਵੱਲੋਂ ਸਿਹਤ ਅਤੇ ਦੇਖਭਾਲ ਸਬੰਧੀ ਔਨਲਾਈਨ ਇੰਟਰਨੈਸ਼ਨਲ ਕਾਨਫਰੰਸ ਦਿ ਗਲੋਬਲ ਨੀਡ ਟੂ ਸਰਵਾਈਵ ਕਰਵਾਈ ਗਈ, ਜਿਸ ਵਿਚ ਕੈਨੇਡਾ, ਸਾਊਦੀ ਅਰਬ, ਪਾਕਿਸਤਾਨ ਤੋਂ ਇਲਾਵਾ ਭਾਰਤ ਦੇ 12 ਰਾਜਾਂ ਤੋਂ ਕੁੱਲ 300 ਪ੍ਰਤੀਨਿਧੀਆਂ ਨੇ ਸ਼ਮੂਲੀਅਤ ਕੀਤੀ। ਆਦੇਸ਼ ਇੰਸਟੀਚਿਊਟ ਦੇ ਕਾਲਜ ਆਫ਼ ਫਿਜ਼ੀਓਥੈਰੇਪੀ ਨੇ ਇਸ ਤਿੰਨ ਦਿਨਾਂ ਵਿਦਿਅਕ ਕਾਨਫਰੰਸ ਦੀ ਮੇਜ਼ਬਾਨੀ ਕੀਤੀ।

 ਕਾਨਫਰੰਸ ਦਾ ਉਦਘਾਟਨ ਉੱਤਰਾਖੰਡ ਵਿਗਿਆਨ ਅਤੇ ਟੈਕਨੋਲੋਜੀਸੂਚਨਾ ਵਿਭਾਗ ਦੇ ਸੀਨੀਅਰ ਵਿਗਿਆਨਕ ਅਧਿਕਾਰੀ ਡਾ. ਅਪਰਨਾ ਸਰੀਨ ਨੇ ਕੀਤਾ। ਉਨ੍ਹਾਂ ਇਸ ਕਾਨਫਰੰਸ ਦੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਮਹਾਂਮਾਰੀ ਦੌਰਾਨ ਸਾਨੂੰ ਸਵੈ-ਸੰਭਾਲ ਅਤੇ ਸਵੈ-ਪ੍ਰੇਰਿਤ ਕਰਨ ਦੀ ਆਦਤ ਅਪਣਾਉਣੀ ਪਵੇਗੀ। ਉਨ੍ਹਾਂ “ਵੰਨ ਹੈਲਥ” ਪਹੁੰਚ ਨਾਲ ਵਿਸ਼ਵ ਨੂੰ ਸੁਰੱਖਿਅਤ ਰੱਖਣ ਦਾ ਸੁਨੇਹਾ ਦਿੱਤਾ।

ਪੰਜਾਬ ਯੂਨੀਵਰਸ ਆਫ ਅਕੈਡਮਿਕ ਐਕਸੈਲੈਂਸ ਦੇ ਚੇਅਰਮੈਨ ਡਾ.ਜਨਜੀਤਪਾਲ ਸਿੰਘ ਸੇਖੋਂ ਨੇ ਕਾਨਫਰੰਸ ਵਿਚ ਸ਼ਾਮਲ ਡੈਲੀਗੇਟਾਂ ਨੂੰ ਹਰ ਪੇਸ਼ਾਵਰ ਖੇਤਰ ਵਿਚ ਹਮੇਸ਼ਾ ਵਿਸ਼ਵ ਪੱਧਰੀ ਸਿੱਖਿਆ ਪ੍ਰਦਾਨ ਕਰਨ ਦੀ ਪਹੁੰਚ ਯਕੀਨੀ ਬਣਾਉਣ ਦੀ ਲੋੜ ਤੇ ਜ਼ੋਰ ਦਿੱਤਾ। ਇਸ ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਜਰਮਨਜੀਤ ਸਿੰਘ ਸੰਧੂ ਨੇ ਆਉਣ ਵਾਲੇ ਦਿਨਾਂ ਵਿੱਚ ਲੜੀਵਾਰ ਤਜਵੀਜ਼ ਕੀਤੇ ਜਾਣ ਵਾਲੇ ਪੰਜਾਬ ਯੂਨੀਵਰਸ ਦੇ ਵੱਖ-ਵੱਖ ਨਵੇਂ ਵਿਦਿਅਕ ਪ੍ਰੋਜੈਕਟਾਂ ਦਾ ਖੁਲਾਸਾ ਕੀਤਾ। ਉਨ੍ਹਾਂ ਸਿੱਖਿਆ ਪ੍ਰਤੀ ਕੁਆਲਟੀ ਅਤੇ ਵਚਨਬੱਧਤਾ ਵਾਲੀ ਪਹੁੰਚ ਦੀ ਭਰਪੂਰ ਪ੍ਰਸ਼ੰਸਾ ਕੀਤੀ।

ਡਾਇਰੈਕਟਰ ਅਕਾਦਮਿਕ ਅਤੇ ਕਾਨਫਰੰਸ ਦੇ ਸਕੱਤਰ ਡਾ: ਅਜੀਤਪਾਲ ਸਿੰਘ ਨੇ ਆਪਣੇ ਕੁੰਜੀਵਤ ਭਾਸ਼ਣ ਵਿਚ ਕਾਨਫ਼ਰੰਸ ਦੇ ਥੀਮ ਨੂੰ ਉਜਾਗਰ ਕਰਦਿਆਂ ਉਨ੍ਹਾਂ ਸਾਰਿਆਂ ਲਈ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਜੋ ਕੌਵੀਡ -19 ਕਰਕੇ ਆਪਣੀ ਜਾਨ ਗਵਾ ਚੁੱਕੇ ਹਨ। ਉਨ੍ਹਾਂ ਸਿਹਤ ਸੁਰੱਖਿਆ ਲਈ ਅਣਥੱਕ ਸੇਵਾ ਅਤੇ ਕੁਰਬਾਨੀ ਕਰ ਰਹੇ ਕਾਮਿਆਂ ਨੂੰ ਸਲਾਮ ਕੀਤਾ।

ਡਾ. ਦਰਸ਼ਪ੍ਰੀਤ ਕੌਰ (ਪਟਨਾ)ਸ੍ਰੀ ਅਮ੍ਰਿਤਵੀਰ ਸਿੰਘ ਦਿਓਲ (ਚੰਡੀਗੜ੍ਹ)ਡਾ: ਅਨੂ ਬਰਾੜ (ਪੰਜਾਬ)ਡਾ: ਕਨਿਕਾ ਗੁਪਤਾ (ਯੂ ਪੀ)ਡਾ: ਕੁਲਵੀਰ ਸਿੰਘ ਘੁੰਮਣ (ਹਰਿਆਣਾ)ਡਾ ਮਨੀਸ਼ (ਚੰਡੀਗੜ੍ਹ)ਸ੍ਰੀ ਜਸਦੀਪ ਸਿੰਘ ਬਾਜਵਾ (ਓਟਵਾਕਨੇਡਾ) ਅਤੇ ਡਾ: ਸੁਮਨ ਬਾਲਾ ਸ਼ਰਮਾ (ਪੰਜਾਬ) ਕਾਨਫਰੰਸ ਦੇ ਮਹਿਮਾਨ ਬੁਲਾਰੇ ਸਨ। ਡਾ.ਸੂਰੀਆਮਣੀਡਾ.ਸੰਦੀਪ ਸਿੰਘ ਸੈਣੀਡਾ.ਲਲਿਤ ਅਰੋੜਾਡਾ.ਆਲੋਕ ਝਾਅਡਾ.ਕਵਿਤਾ ਕੌਸ਼ਲਡਾ.ਰਵਿੰਦਰ ਸ਼ਰਮਾਡਾ.ਮਨਪ੍ਰੀਤ ਕੌਰਡਾ.ਸੁਖਦੀਪ ਕੌਰ ਅਤੇ ਡਾ.ਰੀਨਾ ਅਰੋੜਾ ਵੱਖ-ਵੱਖ ਸੈਸ਼ਨਾਂ ਦੌਰਾਨ ਚੇਅਰਪਰਸਨ ਰਹੇ।

ਵੈਲਡਿਕਟਰੀ ਪ੍ਰੋਗਰਾਮ ਵਿਚ ਆਈ.ਏ.ਪੀ. ਮਹਿਲਾ ਸੈੱਲ ਦੇ ਰਾਸ਼ਟਰੀ ਮੁਖੀ ਡਾ. ਰੁਚੀ ਵਰਸ਼ਨੇ ਬਤੌਰ ਮੁੱਖ ਮਹਿਮਾਨ ਅਤੇ ਸਰਦਾਰ ਭਗਵਾਨ ਯੂਨੀਵਰਸਿਟੀਦੇਹਰਾਦੂਨ ਦੇ ਡੀਨ ਡਾ. ਮਨੀਸ਼ ਅਰੋੜਾ ਸਤਿਕਾਰਤ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਪਹਿਲੀ ਇੰਟਰਨੈਸ਼ਨਲ ਔਨਲਾਈਨ ਕਾਨਫਰੰਸ 2021 ਲਈ ਪ੍ਰਬੰਧਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਡੈਲੀਗੇਟਾਂ ਨੂੰ ਕਿਹਾ ਕਿ ਹੁਣ ਸਮੇਂ ਦੀ ਲੋੜ ਹੈ ਕਿ ਖਾਸ ਕਰਕੇ ਦੇਸ਼ ਦੇ ਪੇਂਡੂ ਖੇਤਰਾਂ ਵਿੱਚ ਬਤੌਰ ਫਿਜ਼ੀਓਥੈਰੇਪਿਸਟ ਆਪਣਾ ਭਰਵਾਂ ਯੋਗਦਾਨ ਪਾਇਆ ਜਾਵੇ।

ਕਾਨਫਰੰਸ ਦੌਰਾਨ ਹੋਏ ਈ-ਪੋਸਟਰ ਪ੍ਰਦਰਸ਼ਨ ਸੈਸ਼ਨਾਂ ਵਿਚ 22 ਡੈਲੀਗੇਟਾਂ ਨੇ ਹਿੱਸਾ ਲਿਆ। ਹਰੇਕ ਸੈਸ਼ਨ ਲਈ ਸਰਵਉਤਮ ਰਹੇ ਤਿੰਨ ਈ-ਪੋਸਟਰਾਂ ਨੂੰ ਅਵਾਰਡਾਂ ਦੇਣ ਦਾ ਐਲਾਨ ਕੀਤਾ ਗਿਆ। ਡਾ. ਡੀ. ਅਨੰਦਨ (ਤਾਮਿਲਨਾਡੂ)ਡਾ. ਕਾਰਤਿਕਯਾਨ (ਕਰਨਾਟਕ)ਡਾ. ਬੀ. ਅਰੁਣ (ਤਾਮਿਲਨਾਡੂ)ਡਾ ਜਰਪਲਾ (ਕਰਨਾਟਕ)ਡਾ. ਜਤਿੰਦਰ ਮੁੰਜਾਲ (ਦਿੱਲੀ)ਪ੍ਰੋ: ਵਰਿੰਦਰ ਮੱਕੜ (ਫਰੀਦਕੋਟ)ਸ਼੍ਰੀਮਤੀ ਰੀਆ ਪਾਂਡੇ (ਗਾਜ਼ੀਆਬਾਦ)ਡਾ: ਰਾਜੇਸ਼ ਕੇ ਸਾਹੂ (ਰਾਜਸਥਾਨ)ਡਾ. ਕੇ. ਅਨੰਤਰਾਜ (ਰਾਜਸਥਾਨ) ਅਤੇ ਡਾ. ਕਲਪਨਾ ਜੁਤਸ਼ੀ (ਨਵੀਂ ਦਿੱਲੀ) ਇਹ ਅਵਾਰਡਾਂ ਦੇ ਜੇਤੂ ਬਣੇ।

ਕਾਨਫਰੰਸ ਦੀ ਪ੍ਰਬੰਧਕੀ ਚੇਅਰਪਰਸਨ ਡਾ. ਅਨੂ ਬਰਾੜ ਅਤੇ ਕਾਲਜ ਆਫ਼ ਫਿਜ਼ੀਓਥੈਰੇਪੀ ਦੀ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਅਤੇ ਹਰਵਿੰਦਰ ਸਿੰਘ ਨੇ ਸਮੁੱਚੇ ਵਿਗਿਆਨਕ ਸੈਸ਼ਨਾਂ ਦੌਰਾਨ ਤਕਨੀਕੀ ਜ਼ਿੰਮੇਵਾਰੀ ਸੰਭਾਲੀ। ਕਾਲਜ ਆਫ਼ ਨਰਸਿੰਗ ਦੀ ਪ੍ਰੰਸੀਪਲ ਅੰਜਲੀ ਜੈਂਜਲ ਅਤੇ ਐਡਮਿਸ਼ਨਜ਼ ਐਂਡ ਸਟੂਡੈਂਟ ਵੈੱਲਫੇਅਰ ਏਮਜ਼ ਦੀ ਡੀਨ ਜਸਵੀਰ ਕੌਰ ਕਾਨਫਰੰਸ ਦੇ ਪੂਰੇ ਸੈਸ਼ਨਾਂ ਦੌਰਾਨ ਮੌਜੂਦ ਰਹੇ।


Share