ਆਜਾਦੀ ਦਿਵਸ ‘ਤੇ ਪਹਿਲੀ ਵਾਰ ਭਾਰਤ ਦਾ ਤਿਰੰਗਾ ਟਾਈਮਜ ਸਕਵਾਇਰ ਨਿਊਯਾਰਕ ਵਿਖੇਂ ਲਹਿਰਾਇਆ

731
Share

ਨਿਊਯਾਰਕ, 16 ਅਗਸਤ (ਰਾਜ ਗੋਗਨਾ/ਪੰਜਾਬ ਮੇਲ)- ਬੀਤੇਂ ਦਿਨ 15 ਅਗਸਤ ਨੂੰ ਭਾਰਤ ਦੇ 74ਵੇਂ ਆਜਾਦੀ ਦਿਵਸ ਦੇ ਮੌਕੇ ਤੇ ਨਿਊਯਾਰਕ ਦੇ ਮਨਹਾਟਨ ਸਿਟੀ ਚ’ ਸਥਿੱਤ ਟਾਈਮਜ਼ ਸਕਵਾਇਰ ਚ’ ਪਹਿਲੀ ਵਾਰ ਭਾਰਤ ਦਾ ਤਿਰੰਗਾ ਲਹਿਰਾਇਆ ਗਿਆ।ਅਤੇ ਆਜ਼ਾਦੀ ਦੇ 74ਵੇਂ ਸਾਲ ਦਾ ਜਸ਼ਨ ਮਨਾਇਆ। ਇਸ ਤੋ ਪਹਿਲੇ ਹਰ ਸਾਲ ਇਥੇ ਆਜਾਦੀ ਪਰੇਡ ਕੱਢੀ ਜਾਂਦੀ ਸੀ ਜਿੱਥੇ ਅਮਰੀਕਾ ਦੇ ਹਰੇਕ ਰਾਜ ਤੋ ਭਾਰੀ ਗਿਣਤੀ ਚ’ ਲੋਕ ਇਥੇ ਹਜ਼ਾਰਾਂ ਦੀ ਗਿਣਤੀ ਚ’ ਪਹੁੰਚਦੇ ਸਨ ਪ੍ਰੰਤੂ ਲਾਕਡਾਊਨ ਕਾਰਨ ਅਤੇ ਕੋਵਿੰਡ -19 ਨੂੰ ਲੈ ਕੇ ਜ਼ਿਆਦਾਤਰ ਲੋਕ ਆਪਣੇ ਘਰਾਂ ਤੋਂ ਹੀ ਇਸ ਸੁਤੰਤਰਤਾ ਦਿਵਸ ਪ੍ਰੋਗਰਾਮ ਦੇ ਮੌਕੇ ‘ਤੇ ਲੋਕਲ ਹੀ ਲੋਕ ਸ਼ਾਮਿਲ ਹੋਏ ਅਤੇ ਨਿਊਯਾਰਕ ਦੇ ਟਾਈਮ ਸਕੁਆਇਰ ‘ਤੇ ਤਿਰੰਗਾ ਲਹਿਰਾਇਆ।ਅਤੇ ਇਹ ਪਹਿਲੀ ਵਾਰ ਹੋਇਆ ਹੈ, ਜਦੋ ਇਥੇ ਗੈਸਟ ਆਫ ਆਨਰ ਵਜੋਂ ਭਾਰਤ ਦਾ ਰਾਸ਼ਟਰੀ ਝੰਡਾ ਕਾਉਂਸਲ ਜਨਰਲ ਨਿਊਯਾਰਕ ਰਣਧੀਰ ਜੈਸਵਾਲ ਨੇ ਲਹਿਰਾਇਆ।ਇਸ ਮੌਕੇ ਰਾਸ਼ਟਰ ਗੀਤ ਅਤੇ ਦੇਸ਼ ਭਗਤੀ ਭਰੇ ਗੀਤਾਂ ਦੇ ਨਾਲ ਵੰਡੇ ਮਾਤਰਮ , ਭਾਰਤ ਮਾਤਾ ਕੀ ਜੈ ਦੇ ਨਾਲ ਅਜ਼ਾਦੀ ਦਿਵਸ ਮਨਾਇਆ ਗਿਆ। ਹਾਲਾਂਕਿ, ਕੋਵਿਡ-19 ਮਹਾਂਮਾਰੀ ਨੂੰ ਦੇਖਦੇ ਹੋਏ ਉਨ੍ਹਾਂ ਵੱਲੋਂ ਸਮਾਜਿਕ ਦੂਰੀ ਅਤੇ ਮਾਸਕ ਪਾਉਣ ਦੇ ਨਿਯਮ ਦਾ ਇਸ ਦੌਰਾਨ ਪਾਲਣ ਵੀ ਕੀਤਾ ਗਿਆ ਇਸ ਸੁਤੰਤਰਤਾ ਦਿਵਸ ਦਾ ਆਯੋਜਨ ਫੈਡਰੇਸ਼ਨ ਆਫ ਇੰਡੀਆ ਐਸੋਸੀਏਸ਼ਨ ਨੇ ਕੀਤਾ।


Share