ਆਗਰਾ ਦੇ ਮੇਅਰ ਵੱਲੋਂ ਚਿਤਾਵਨੀ: ਆਗਰਾ ਬਣ ਸਕਦੈ ਦੇਸ਼ ਦਾ ਵੂਹਾਨ!

534
Share

ਆਗਰਾ, 27 ਅਪ੍ਰੈਲ (ਪੰਜਾਬ ਮੇਲ)- ਕੋਰੋਨਾਵਾਇਰਸ ਮਹਾਮਾਰੀ ਵੱਲੋਂ ਆਗਰਾ ਵਿਚ ਭਿਆਨਕ ਰੂਪ ਅਖ਼ਤਿਆਰ ਕਰਨ ਕਾਰਨ ਸ਼ਹਿਰ ਦੇ ਮੇਅਰ ਨੇ ਉੱਤਰ ਪ੍ਰੇਦਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੂੰ ਚਿੱਠੀ ਭੇਜ ਕੇ ਚਿਤਾਵਨੀ ਦਿੱਤੀ ਹੈ ਕਿ ਜੇ ਫੌਰੀ ਕਦਮ ਨਾ ਚੁੱਕੇ ਗਏ ਤਾਂ ਆਗਰਾ ਦੇਸ਼ ਦਾ ਵੂਹਾਨ ਬਣ ਜਾਵੇਗਾ। ਵੂਹਾਨ ਚੀਨ ਦਾ ਉਹ ਸ਼ਹਿਰ ਹੈ ਜਿਥੋ ਕਰੋਨਾ ਸਾਰੀ ਦੁਨੀਆਂ ਵਿੱਚ ਫੈਲਿਆ। ਮੇਅਰ ਨਵੀਨ ਜੈਨ ਨੇ ਕਿਹਾ ਕਿ ਸ਼ਹਿਰ ਵਿੱਚ ਕਰੋਨਾ ਕਾਰਨ ਹਾਲਾਤ ਗੰਭੀਰ ਹੋ ਰਹੇ ਹਨ ਤੇ ਜ਼ਿਲ੍ਹਾ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਆਪ ਦਖਲ ਦੇ ਕੇ ਸ਼ਹਿਰਵਾਸੀਆਂ ਨੂੰ ਬਚਾਅ ਲੈਣ।


Share