ਆਖਰਕਾਰ ਸੱਤਾ ਛੱਡਣ ਲਈ ਤਿਆਰ ਹੋਏ ਟਰੰਪ

571
Share

ਵਾਸ਼ਿੰਗਟਨ, 9 ਜਨਵਰੀ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਚੋਣ ਨਤੀਜਿਆਂ ਨੂੰ ਮੰਨਣ ਤੋਂ ਇਨਕਾਰ ਕਰਦੇ ਹੋਏ ਟਰੰਪ ਆਖਰਕਾਰ ਸੱਤਾ ਛੱਡਣ ਲਈ ਤਿਆਰ ਹੋ ਗਏ। ਟਰੰਪ 20 ਜਨਵਰੀ ਨੂੰ ਜੋਅ ਬਾਈਡਨ ਨੂੰ ਸੱਤਾ ਸੰਭਾਲ ਦੇਣਗੇ। ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡਨ ਸੱਤਾ ਸੰਭਾਲਣ ਦੀਆਂ ਤਿਆਰੀਆਂ ਵਿਚ ਜੁਟ ਗਏ ਹਨ। ਜੋਅ ਬਾਈਡਨ ਨੇ ਅਪਣੀ ਟੀਮ ਲਗਭਗ ਤਿਆਰ ਕਰ ਲਈ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਇਹ ਦੱਸਦੇ ਹੋਏ ਮਾਣ ਹੋ ਰਿਹਾ ਹੈ ਕਿ ਅਸੀਂ ਕੈਬਨਿਟ ਦੇ ਨਾਵਾਂ ਨੂੰ ਤਿਆਰ ਕਰ ਲਿਆ ਹੈ।

ਜੋਅ ਬਾਈਡਨ ਨੇ ਕਿਹਾ, ਇਹ ਹੁਣ ਤੱਕ ਦੀ ਪਹਿਲੀ ਅਜਿਹੀ ਕੈਬਨਿਟ ਹੋਵੇਗੀ ਜਿਸ ਵਿਚ ਔਰਤ ਅਤੇ ਮਰਦ ਦੋਵਾਂ ਦੀ ਬਰਾਬਰ ਭਾਗੀਦਾਰੀ ਹੋਵੇਗੀ। ਨਾਲ ਹੀ ਇਸ ਕੈਬਨਿਟ ਵਿਚ ਹਰ ਨਸਲ ਦੇ ਲੋਕ ਸ਼ਾਮਲ ਹੋਣਗੇ।
ਡੋਨਾਲਡ ਟਰੰਪ ਦੇ ਖ਼ਿਲਾਫ਼ ਮਹਾਦੋਸ਼ ਲਿਆਉਣ ਦੀ ਤਿਆਰੀ ਦੇ ਸਵਾਲ ’ਤੇ ਜੋਅ ਬਾਈਡਨ ਨੇ ਕਿਹਾ ਕਿ ਇਹ ਫੈਸਲਾ ਸੰਸਦ ਕਰੇਗੀ। ਮੈਨੂੰ ਅਪਣੇ ਕੰਮ ’ਤੇ ਧਿਆਨ ਕੇਂਦਰਤ ਕਰਨਾ ਹੈ।
ਕੋਰੋਨਾ ਵੈਕਸੀਨ ਦੇ ਸਵਾਲ ’ਤੇ ਬਾਈਡਨ ਨੇ ਕਿਹਾ ਕਿ ਟੀਕੇ ਸਾਨੂੰ ਉਮੀਦ ਦਿੰਦੇ ਹਨ ਲੇਕਿਨ ਇਸ ਨੂੰ ਲਾਗੂ ਕਰਨਾ ਇੱਕ ਚੁਣੌਤੀ ਦੀ ਤਰ੍ਹਾਂ ਹੈ। ਇਸ ਚੁਣੌਤੀਪੂਰਣ ਕੰਮ ਨੂੰ ਅੰਜਾਮ ਦੇਣਾ ਇੱਕ ਦੇਸ਼ ਦੇ ਤੌਰ ’ਤੇ ਹੁਣ ਤੱਕ ਦੀ ਸਭ ਤੋਂ ਵੱਡੀ ਚੁਣੌਤੀ ਹੋਵੇਗੀ।
ਸਹੁੰ ਚੁੱਕ ਸਮਾਰੋਹ ਵਿਚ ਟਰੰਪ ਦੇ ਨਹੀਂ ਆਉਣ ਦੇ ਮੁੱਦੇ ’ਤੇ ਬਾਈਡਨ ਨੇ ਤੰਜ ਭਰੇ ਅੰਦਾਜ਼ ਵਿਚ ਕਿਹਾ ਕਿ ਕੁਝ ਹੀ ਅਜਿਹੀ ਚੀਜ਼ਾਂ ਹਨ ਜਿਸ ’ਤੇ ਅਸੀਂ ਦੋਵੇਂ ਹੀ ਸਹਿਮਤ ਹਨ। ਉਨ੍ਹਾਂ ਦਾ ਸਮਾਰੋਹ ਵਿਚ ਨਾ ਆਉਣਾ ਇੱਕ ਚੰਗੀ ਗੱਲ ਹੈ। ਦਰਅਸਲ ਅਮਰੀਕੀ ਰਾਸ਼ਟਰਪਤੀ  ਟਰੰਪ ਨੇ ਟਵੀਟ ਕਰਕੇ ਕਿਹਾ ਕਿ ਉਨ੍ਹਾਂ ਸਾਰੇ ਲੋਕਾਂ ਦੇ ਲਈ ਜਿਨ੍ਹਾਂ ਨੇ ਪੁੱਛਿਆ ਹੈ ਮੈਂ 20 ਜਨਵਰੀ ਨੂੰ ਸਹੁੰ ਚੁੱਕ ਸਮਾਗਮ ਵਿਚ ਨਹੀਂ ਜਾਵਾਂਗਾ। 1869 ਵਿਚ ਅਮਰੀਕਾ ਦੇ 17ਵੇਂ ਰਾਸ਼ਟਰਪਤੀ ਐਂਡਰਿਊ ਜੌਨਸਨ  ਤੋਂ ਬਾਅਦ ਟਰੰਪ ਅਜਿਹੇ ਪਹਿਲੇ ਰਾਸ਼ਟਰਪਤੀ ਹੋਣਗੇ ਜੋ ਅਪਣੇ ਉਤਰਾਧਿਕਾਰੀ ਦੇ ਸਹੁੰ ਚੁੱਕ ਸਮਾਗਮ ਵਿਚ  ਨਹੀਂ ਜਾਣਗੇ।


Share