ਆਕਸਫੋਰਡ ਦੀ ਕੋਰੋਨਾ ਵੈਕਸੀਨ ਦੇ ਕਲੀਨੀਕਲ ਪ੍ਰਯੋਗ ‘ਚ ਹਿੱਸਾ ਲੈ ਰਹੇ ਇਕ ਸਵੈਮ-ਸੇਵੀ ਦੀ ਮੌਤ

463
Share

ਲੰਡਨ, 22 ਅਕਤੂਬਰ (ਪੰਜਾਬ ਮੇਲ)- ਆਕਸਫੋਰਡ ਯੂਨੀਵਰਸਿਟੀ ਅਤੇ ਐਸਟਰਾਜੈਨਿਕ ਕੰਪਨੀ ਵਲੋਂ ਤਿਆਰ ਕੀਤੀ ਕੋਰੋਨਾ ਵੈਕਸੀਨ ਦੇ ਕਲੀਨੀਕਲ ਪ੍ਰਯੋਗ ਵਿਚ ਹਿੱਸਾ ਲੈ ਰਹੇ ਇਕ ਸਵੈਮ-ਸੇਵੀ ਦੀ ਮੌਤ ਹੋ ਗਈ ਹੈ। ਇਹ ਮੌਤ ਬ੍ਰਾਜ਼ੀਲ ਵਿਚ ਹੋਈ ਹੈ, ਜਿਸ ਦੀ ਪੁਸ਼ਟੀ ਬ੍ਰਾਜ਼ੀਲ ਸਿਹਤ ਅਥਾਰਿਟੀ ਵੱਲੋਂ ਕੀਤੀ ਗਈ ਹੈ। ਸਿਹਤ ਅਥਾਰਿਟੀ ਐਨਵੀਸਾ ਨੇ ਕਿਹਾ ਹੈ ਕਿ ਵੈਕਸੀਨ ਦੇ ਪ੍ਰਯੋਗ ਦੌਰਾਨ ਇੱਕ ਵਿਅਕਤੀ ਦੀ ਮੌਤ ਹੋਈ ਹੈ। ਇਸ ਦੇ ਨਾਲ ਹੀ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸਿਹਤ ਵਿਭਾਗ ਨੇ ਕਿਹਾ ਹੈ ਕਿ ਕੋਰੋਨਾ ਵੈਕਸੀਨ ਦਾ ਪ੍ਰਯੋਗ ਲਗਾਤਾਰ ਜਾਰੀ ਰਹੇਗਾ। ਉਕਤ ਮਾਮਲੇ ਵਿਚ ਆਕਸਫੋਰਡ ਨੇ ਅਜੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਜ਼ਿਕਰਯੋਗ ਹੈ ਆਕਸਫੋਰਡ ਵੱਲੋਂ ਤਿਆਰ ਵੈਕਸੀਨ ਮਨੁੱਖੀ ਪ੍ਰਯੋਗ ਦੇ ਤੀਜੇ ਅਤੇ ਆਖ਼ਰੀ ਪੜਾਅ ‘ਤੇ ਹੈ। ਇਸ ਤੋਂ ਪਹਿਲਾਂ ਇਕ ਵਿਅਕਤੀ ਦੇ ਬਿਮਾਰ ਹੋਣ ‘ਤੇ ਅਮਰੀਕਾ ਵਿਚ 6 ਸਤੰਬਰ ਨੂੰ ਪ੍ਰਯੋਗ ਰੋਕ ਦਿੱਤਾ ਗਿਆ ਸੀ, ਜਦਕਿ ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚ ਮੁੜ ਚਾਲੂ ਕਰ ਦਿੱਤਾ ਸੀ। ਉਕਤ ਵੈਕਸੀਨ ਨੂੰ ਹਾਸਲ ਕਰਨ ਲਈ ਯੂ. ਕੇ. ਸਮੇਤ ਕਈ ਦੇਸ਼ਾਂ ਨੇ ਪਹਿਲਾਂ ਹੀ ਕਰੋੜਾਂ ਖ਼ੁਰਾਕਾਂ ਦੀ ਖ਼ਰੀਦਦਾਰੀ ਕਰ ਲਈ ਹੈ।


Share