ਆਕਸਫੋਰਡ-ਐਸਟ੍ਰਾਜੇਨੇਕਾ ਦੇ ਟੀਕੇ ਦੀ ਪਹਿਲੀ ਖੁਰਾਕ ਇਨਫੈਕਸ਼ਨ ਰੋਕਣ ‘ਚ ਪ੍ਰਭਾਵੀ 

445
Share

ਲੰਡਨ, 4 ਫਰਵਰੀ (ਪੰਜਾਬ ਮੇਲ)-ਆਕਸਫੋਰਡ-ਐਸਟ੍ਰਾਜੇਨੇਕਾ ਦੇ ਟੀਕੇ ਦੀ ਪਹਿਲੀ ਖੁਰਾਕ ਕੋਵਿਡ-19 ਦੇ ਇਨਫੈਕਸ਼ਨ ਨੂੰ 67 ਫੀਸਦੀ ਤਕ ਘੱਟ ਕਰਨ ‘ਚ ਮਦਦ ਕਰ ਸਕਦੀ ਹੈ ਅਤੇ ਘਾਤਕ ਵਾਇਰਸ ਦੇ ਕਹਿਰ ਨੂੰ ਕੰਟਰੋਲ ਕਰਨ ‘ਚ ਬਹੁਤ ਪ੍ਰਭਾਵੀ ਹੈ। ਆਕਸਫੋਰਡ ਯੂਨਵਰਸਿਟੀ ਦੇ ਇਕ ਅਧਿਐਨ ‘ਚ ਬੁੱਧਵਾਰ ਨੂੰ ਇਹ ਕਿਹਾ ਗਿਆ। ਬ੍ਰਿਟੇਨ ਦੀ ਸਰਕਾਰ ਨੇ ਇਸ ਨੂੰ ਦੁਨੀਆ ਲਈ ਚੰਗੀ ਖਬਰ ਦੱਸਿਆ ਹੈ ਕਿਉਂਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਮੁਕਾਬਲੇ ਟੀਕੇ ਦੀ ਭੂਮਿਕਾ ਮਹਤੱਵਪੂਰਨ ਹੈ। ਤਾਜ਼ਾ ਖੋਜ ਰਿਪੋਰਟ ‘ਚ ਕਿਹਾ ਗਿਆ ਹੈ ਕਿ ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ ਇਹ (ਟੀਕਾ) ਆਬਾਦੀ ਦਰਮਿਆਨ ਇਨਫੈਕਟਿਡ ਲੋਕਾਂ ਦੀ ਗਿਣਤੀ ਘਟਾ ਕੇ ਇਨਫੈਕਸ਼ਨ ਰੋਕਣ ‘ਚ ਮਹਤੱਵਪੂਰਨ ਭੂਮਿਕਾ ਅਦਾ ਕਰ ਸਕਦਾ ਹੈ। ਵਿਗਿਆਨ ਰਸਾਲੇ ‘ਦਿ ਲਾਂਸੈੱਟ’ ‘ਚ ਰਿਪੋਰਟ ਦੇ ਪ੍ਰਕਾਸ਼ਤ ਤੋਂ ਪਹਿਲਾਂ ਆਕਸਫੋਰਡ ਦੇ ਟੀਕੇ ਦੀ ਪ੍ਰੀਖਣ ਦੇ ਨਤੀਜੇ ਦੀ ਸਮੀਖਿਆ ਕੀਤੀ ਜਾ ਰਹੀ ਹੈ।

ਅਧਿਐਨ ‘ਚ ਪਾਇਆ ਗਿਆ ਹੈ ਕਿ ਦੋ ਖੁਰਾਕਾਂ ਦਰਮਿਆਨ ਤਿੰਨ ਮਹੀਨੇ ਦਾ ਅੰਤਰਾਲ ਵੀ ਘਾਤਕ ਵਾਇਰਸ ਵਿਰੁੱਧ ਸੁਰੱਖਿਆ ‘ਚ ਪ੍ਰਭਾਵੀ ਰਹੇਗਾ। ਆਕਸਫੋਰਡ-ਐਸਟ੍ਰਾਜੇਨੇਕਾ ਦੇ ਟੀਕੇ ਦੀ ਇਕ ਖੁਰਾਕ ਤੋਂ ਬਾਅਦ 22ਵੇਂ ਦਿਨ ਤੋਂ 90 ਦਿਨ ਦਰਮਿਆਨ ਸੁਰੱਖਿਆ ਮਿਲਣ ਲੱਗਦੀ ਹੈ। ਇਸ ਦਾ ਮਤਲਬ ਹੈ ਕਿ ਪਹਿਲੀ ਅਤੇ ਦੂਜੀ ਖੁਰਾਕ ਦਰਮਿਆਨ ਤਿੰਨ ਮਹੀਨੇ ‘ਚ ਵਾਇਰਸ ਨਾਲਲੜਨ ਦੀ ਸਮਰੱਥਾ ਘੱਟ ਨਹੀਂ ਹੁੰਦੀ। ਬ੍ਰਿਟੇਨ ਦੇ ਸਿਹਤ ਮੰਤਰੀ ਮੈਟ ਹੈਂਕਾਕ ਨੇ ਕਿਹਾ ਕਿ ਆਕਸਫੋਰਡ ਦੇ ਟੀਕੇ ਦੇ ਬਾਰੇ ‘ਚ ਇਹ ਸ਼ਾਨਦਾਰ ਖਬਰ ਹੈ।


Share