ਆਉਣ ਵਾਲੇ 2 ਸਾਲਾਂ ਵਿਚ ਕੋਰੋਨਾਵਾਇਰਸ ਖਤਮ ਹੋਣ ਦੀ ਸੰਭਾਵਨਾ : ਡਬਲਯੂ.ਐੱਚ.ਓ.

588
Share

ਨਵੀਂ ਦਿੱਲੀ, 23 ਅਗਸਤ (ਪੰਜਾਬ ਮੇਲ)- ਕੋਰੋਨਾਵਾਇਰਸ ਨੇ ਦੁਨੀਆਂ ਦੇ ਕਈ ਦੇਸ਼ਾਂ ‘ਚ ਤਬਾਹੀ ਮਚਾਈ ਹੈ। ਰੋਜ਼ਾਨਾ ਲੱਖਾਂ ਨਵੇਂ ਕੇਸ ਸਾਹਮਣੇ ਆ ਰਹੇ ਹਨ ਤੇ ਹਜ਼ਾਰਾਂ ਲੋਕਾਂ ਦੀ ਮੌਤ ਕੋਰੋਨਾਵਾਇਰਸ ਕਾਰਨ ਹੋ ਰਹੀ ਹੈ। ਫਿਲਹਾਲ ਇਸ ਬਿਮਾਰੀ ਦਾ ਕੋਈ ਪੁਖਤਾ ਇਲਾਜ ਨਹੀ ਲੱਭ ਸਕਿਆ। ਅਜਿਹੇ ‘ਚ ਵਿਸ਼ਵ ਸਿਹਤ ਸੰਗਠਨ ਨੇ ਸੰਭਾਵਨਾ ਜਤਾਈ ਹੈ ਕਿ ਆਉਣ ਵਾਲੇ ਦੋ ਸਾਲਾਂ ‘ਚ ਕੋਰੋਨਾਵਾਇਰਸ ਖ਼ਤਮ ਹੋ ਸਕਦਾ ਹੈ।
ਡਬਲਯੂ.ਐੱਚ.ਓ. ਦੇ ਡਾਇਰੈਕਟਰ ਟ੍ਰੇਡਰੋਸ ਐਡਨਾਮ ਨੇ ਸ਼ੁੱਕਰਵਾਰ ਕਿਹਾ ਕਿ ਸਪੈਨਿਸ਼ ਫਲੂ 1918 ‘ਚ ਖ਼ਤਮ ਹੋਣ ‘ਚ ਦੋ ਸਾਲ ਲੱਗ ਗਏ ਸਨ। ਇਸ ਲਈ ਉਨ੍ਹਾਂ ਨੂੰ ਉਮੀਦ ਹੈ ਕਿ ਕੋਰੋਨਾ ਮਹਾਮਾਰੀ ਪੂਰੇ ਵਿਸ਼ਵ ‘ਚੋਂ ਖਤਮ ਹੋਣ ‘ਤੇ ਦੋ ਸਾਲ ਲੱਗ ਸਕਦੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਇਸ ਸਮੇਂ ਜ਼ਿਆਦਾ ਤੇਜ਼ੀ ਨਾਲ ਫੈਲ ਸਕਦਾ ਹੈ। ਠੀਕ ਇਸੇ ਸਮੇਂ ਸਾਡੇ ਕੋਲ ਇਸ ਨੂੰ ਰੋਕਣ ਲਈ ਤਕਨੀਕ ਤੇ ਗਿਆਨ ਹੈ।


Share