ਆਈ.ਸੀ.ਸੀ. ਵੱਲੋਂ ਕੌਮਾਂਤਰੀ ਕਿ੍ਰਕਟ ਦੇ ਨਿਯਮਾਂ ’ਚ ਵੱਡਾ ਫੇਰਬਦਲ

128
Share

– ਪਹਿਲੀ ਅਕਤੂਬਰ ਤੋਂ ਅਮਲ ’ਚ ਆਉਣਗੇ ਨਿਯਮ
– ਆਊਟ ਹੋਣ ਦੇ ਦੋ ਮਿੰਟ ਅੰਦਰ ਨਵੇਂ ਬੱਲਬਾਜ਼ ਨੂੰ ਸਟਰਾਈਕ ਲੈਣੀ ਪਵੇਗੀ;
– ਕੈਚ ਆਊਟ ਹੋਣ ਤੋਂ ਬਾਅਦ ਨਵਾਂ ਬੱਲੇਬਾਜ਼ ਆ ਕੇ ਹੀ ਸਟਰਾਈਕ ਸੰਭਾਲੇਗਾ
ਲੰਡਨ, 20 ਸਤੰਬਰ (ਪੰਜਾਬ ਮੇਲ)- ਇੰਟਰਨੈਸ਼ਨਲ ਕਿ੍ਰਕਟ ਕਾਊਂਸਲ (ਆਈ.ਸੀ.ਸੀ.) ਨੇ ਇਕ ਦਿਨਾ, ਟੈਸਟ ਤੇ ਟੀ 20 ਦੇ ਨਿਯਮਾਂ ਵਿਚ ਵੱਡਾ ਫੇਰਬਦਲ ਕੀਤਾ ਹੈ। ਹੁਣ ਜੇ ਕੋਈ ਬੱਲੇਬਾਜ਼ ਆਊਟ ਹੁੰਦਾ ਹੈਠ ਤਾਂ ਨਵੇਂ ਬੱਲੇਬਾਜ਼ ਨੂੰ ਦੋ ਮਿੰਟ ਦੇ ਅੰਦਰ ਕਰੀਜ਼ ’ਤੇ ਆ ਕੇ ਸਟਰਾਈਕ ਲੈਣੀ ਪਵੇਗੀ। ਜੇ ਉਹ ਅਜਿਹਾ ਨਹੀਂ ਕਰੇਗਾ, ਤਾਂ ਉਸ ਖ਼ਿਲਾਫ਼ ਵਿਰੋਧੀ ਟੀਮ ਦਾ ਕਪਤਾਨ ਟਾਈਮ ਆਊਟ ਦੀ ਅਪੀਲ ਕਰ ਸਕਦਾ ਹੈ, ਜਦਕਿ ਪਹਿਲਾਂ ਇਹ ਸਮਾਂ ਤਿੰਨ ਮਿੰਟ ਦਾ ਸੀ। ਇਸ ਤੋਂ ਇਲਾਵਾ ਟੀ-20 ਵਿਚ ਇਹ ਸਮਾਂ 90 ਸਕਿੰਟ ਦਾ ਹੋਵੇਗਾ। ਇਸ ਤੋਂ ਇਲਾਵਾ ਜਦ ਕੋਈ ਬੱਲੇਬਾਜ਼ ਕੈਚ ਆਊਟ ਹੁੰਦਾ ਹੈ, ਤਾਂ ਨਵਾਂ ਆਉਣ ਵਾਲਾ ਬੱਲੇਬਾਜ਼ ਹੀ ਕਰੀਜ਼ ’ਤੇ ਆ ਕੇ ਸਟਰਾਈਕ ਲਵੇਗਾ, ਜਦਕਿ ਪਹਿਲਾਂ ਕਰੀਜ਼ ’ਤੇ ਡਟੇ ਦੂਜੇ ਬੱਲੇਬਾਜ਼ ਵਲੋਂ ਬੱਲੇਬਾਜ਼ੀ ਸਿਰੇ ’ਤੇ ਪੁੱਜਣ ਤੋਂ ਬਾਅਦ ਸਟਰਾਈਕ ਸੰਭਾਲੀ ਜਾਂਦੀ ਸੀ।

Share