ਆਈ.ਸੀ.ਜੇ. ਨੇ ਡਬਲਯੂ.ਐੱਚ.ਓ. ਤੋਂ ਕਰੋਨਾ ਲਾਗ ਨਾਲ ਸੰਬੰਧਤ ਸਾਰੀ ਜਾਣਕਾਰੀ ਮੰਗੀ

340
Share

ਨਵੀਂ ਦਿੱਲੀ, 28 ਮਈ (ਪੰਜਾਬ ਮੇਲ)- ਜੱਜਾਂ ਦੀ ਸੰਸਥਾ ਆਈ.ਸੀ.ਜੇ. ਨੇ ਸ਼ੁੱਕਰਵਾਰ ਨੂੰ ਆਲਮੀ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੂੰ ਅਪੀਲ ਕੀਤੀ ਕਿ ਉਹ ਕਰੋਨਾ ਲਾਗ ਨਾਲ ਸਬੰਧਤ ਸਾਰੀ ਵਿਗਿਆਨਿਕ ਅਤੇ ਮੈਡੀਕਲ ਜਾਣਕਾਰੀ ਸਾਂਝੀ ਕਰੇ। ਜੱਜਾਂ ਦੀ ਕੌਮਾਂਤਰੀ ਕੌਂਸਲ (ਆਈ.ਸੀ.ਜੇ.) ਨੇ ਇੱਕ ਬਿਆਨ ’ਚ ਕਿਹਾ ਕਿ ਇਹ ਫ਼ੈਸਲਾ ਉਨ੍ਹਾਂ ਰਿਪੋਰਟਾਂ ਦੀ ਰੌਸ਼ਨੀ ’ਚ ਲਿਆ ਗਿਆ ਹੈ, ਜਿਨ੍ਹਾਂ ਵਿਚ ਕਿਹਾ ਗਿਆ ਕਿ ਕਰੋਨਵਾਇਰਸ ਦਾ ਉਭਾਰ ਵੂਹਾਨ ਦੀ ‘ਵੈਟ ਮਾਰਕੀਟ’ ਵਿਚੋਂ ਨਹੀਂ, ਬਲਕਿ ਵੂਹਾਨ ਦੀ ਇੱਕ ਲੈਬਾਰਟਰੀ ’ਚੋਂ ਹੋਇਆ ਹੈ। ਬਿਆਨ ’ਚ ਕਿਹਾ ਗਿਆ, ‘ਆਈ.ਸੀ.ਜੇ. ਨੇ ਡਬਲਯੂ.ਐੱਚ.ਓ. ਨੂੰ ਸਫੈਦ ਪੱਤਰ (ਵ੍ਹਾਈਟ ਪੇਪਰ) ਜਾਰੀ ਕਰਨ ਲਈ ਕਿਹਾ ਹੈ, ਤਾਂ ਕਰੋਨਾ ਲਾਗ ਦੇ ਜਨਮ ਅਤੇ ਇਸ ਦੇ ਫੈਲਣ ਸਬੰਧੀ ਆਲਮੀ ਪੱਧਰ ’ਤੇ ਲੱਗ ਰਹੇ ਕਿਆਫ਼ੇ ਦੂਰ ਹੋ ਸਕਣ। ਜੇਕਰ ਸਫੈਦ ਪੱਤਰ ਨਾਲ ਅਜਿਹੀ ਸਾਰੀ ਜਾਣਕਾਰੀ ਜਾਰੀ ਕੀਤੀ ਜਾਂਦੀ ਹੈ, ਤਾਂ ਇਸ ਨਾਲ ਡਬਲਯੂ.ਐੱਚ.ਓ. ਦੀ ਸਾਖ ’ਚ ਸੁਧਾਰ ਹੋਵੇਗਾ।’

Share