ਆਈ.ਪੀ.ਐੱਲ.: ਵਾਨਖੇੜੇ ਸਟੇਡੀਅਮ ’ਚ ਮੈਚ ਦੇਖਣ ਲਈ 48 ਘੰਟੇ ਪਹਿਲਾਂ ਦੀ ਕਰੋਨਾ ਨੈਗੇਟਿਵ ਰਿਪੋਰਟ ਜ਼ਰੂਰੀ

442
Share

ਮੁੰਬਈ, 10 ਅਪ੍ਰੈਲ (ਪੰਜਾਬ ਮੇਲ)- ਮੁੰਬਈ ਕਿ੍ਰਕਟ ਸੰਘ ਨੇ ਫੈਸਲਾ ਕੀਤਾ ਹੈ ਕਿ ਆਈ.ਪੀ.ਐੱਲ. ਮੈਚਾਂ ਨੂੰ ਦੇਖਣ ਵਾਨਖੇੜੇ ਸਟੇਡੀਅਮ ਆਉਣ ਵਾਲੇ ਦਰਸ਼ਕਾਂ ਨੂੰ ਆਪਣੇ ਨਾਲ 48 ਘੰਟੇ ਪਹਿਲਾਂ ਦੀ ਕਰੋਨਾ ਨੈਗੇਟਿਵ ਰਿਪੋਰਟ ਲਿਆਉਣੀ ਜ਼ਰੂਰੀ ਹੈ ਤੇ ਸਿਰਫ ਨੈਗੇਟਿਵ ਰਿਪੋਰਟ ਲੈ ਕੇ ਆਉਣ ਵਾਲਿਆਂ ਨੂੰ ਹੀ ਸਟੇਡੀਅਮ ’ਚ ਦਾਖਲਾ ਦਿੱਤਾ ਜਾਵੇਗਾ। ਇਹ ਵੀ ਦੱਸਣਾ ਬਣਦਾ ਹੈ ਕਿ ਵਾਨਖੇੜੇ ਵਿਚ ਆਈ.ਪੀ.ਐੱਲ. ਦੇ 10 ਮੈਚ ਹੋਣੇ ਹਨ। ਇਸ ਸਟੇਡੀਅਮ ’ਚ ਪਹਿਲਾ ਮੈਚ ਅੱਜ ਸ਼ਾਮ ਚੇਨੱਈ ਸੁਪਰਕਿੰਗਜ਼ ਤੇ ਦਿੱਲੀ ਕੈਪੀਟਲਜ਼ ਦਰਮਿਆਨ ਖੇਡਿਆ ਜਾ ਰਿਹਾ ਹੈ।

Share