ਆਈ.ਪੀ.ਐੱਲ. ਨਿਲਾਮੀ ਦੇ ਇਤਿਹਾਸ ’ਚ ਈਸ਼ਾਨ ਕਿਸ਼ਨ ਬਣਿਆ ਦੂਜਾ ਸਭ ਤੋਂ ਮਹਿੰਗਾ ਭਾਰਤੀ ਖਿਡਾਰੀ

305
Share

-ਯੁਵਰਾਜ ਨੂੰ 2015 ਦੇ ਸੀਜ਼ਨ ’ਚ ਰਿਕਾਰਡ 16 ਕਰੋੜ ਰੁਪਏ ’ਚ ਖਰੀਦਿਆ
-ਦੇਸੀ ਤੇ ਵਿਦੇਸ਼ੀ ਖਿਡਾਰੀ ਕਰੋੜਾਂ ’ਚ ਵਿਕੇ
-ਨਿਲਾਮੀ ਕਰਨ ਵਾਲਾ ਬੇਹੋਸ਼
ਬੰਗਲੌਰ, 12 ਫਰਵਰੀ (ਪੰਜਾਬ ਮੇਲ)- ਕਟਕੀਪਰ ਬੱਲੇਬਾਜ਼ ਈਸ਼ਾਨ ਕਿਸ਼ਨ ਆਈ.ਪੀ.ਐੱਲ. ਨਿਲਾਮੀ ਦੇ ਇਤਿਹਾਸ ਵਿਚ ਯੁਵਰਾਜ ਸਿੰਘ ਤੋਂ ਬਾਅਦ ਦੂਜਾ ਸਭ ਤੋਂ ਮਹਿੰਗਾ ਭਾਰਤੀ ਖਿਡਾਰੀ ਬਣ ਗਿਆ ਹੈ। ਮੁੰਬਈ ਇੰਡੀਅਨਜ਼ ਨੇ ਉਸ ਨੂੰ 15 ਕਰੋੜ 25 ਲੱਖ ’ਚ ਖਰੀਦਿਆ। ਯੁਵਰਾਜ ਨੂੰ 2015 ਦੇ ਸੀਜ਼ਨ ਤੋਂ ਪਹਿਲਾਂ ਦਿੱਲੀ ਡੇਅਰਡੇਵਿਲਜ਼ (ਹੁਣ ਦਿੱਲੀ ਕੈਪੀਟਲਜ਼) ਨੇ ਰਿਕਾਰਡ 16 ਕਰੋੜ ਰੁਪਏ ਵਿਚ ਖਰੀਦਿਆ ਸੀ। ਭਾਰਤ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੂੰ ਆਈ.ਪੀ.ਐੱਲ. ਨਿਲਾਮੀ ਵਿਚ ਪੰਜਾਬ ਕਿੰਗਜ਼ ਨੇ 8.25 ਕਰੋੜ ਰੁਪਏ ਤੇ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਕੈਗਿਸੋ ਰਬਾਡਾ ਨੂੰ ਪੰਜਾਬ ਕਿੰਗਜ਼ ਨੇ 9.25 ਮਿਲੀਅਨ ਰੁਪਏ ਵਿਚ ਖਰੀਦਿਆ। ਭਾਰਤ ਦੇ ਸਟਾਰ ਬੱਲੇਬਾਜ਼ ਸ਼੍ਰੇਅਸ ਅਈਅਰ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ 12 ਕਰੋੜ 25 ਲੱਖ ਰੁਪਏ ’ਚ ਖਰੀਦਿਆ ਹੈ। ਸਪਿੰਨਰ ਰਵੀਚੰਦਰਨ ਅਸ਼ਵਿਨ ਨੂੰ ਰਾਜਸਥਾਨ ਰਾਇਲਜ਼ ਨੇ 5 ਕਰੋੜ ਰੁਪਏ ਵਿਚ ਖਰੀਦਿਆ। ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਪੈਟ ਕਮਿੰਸ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ 7.25 ਕਰੋੜ ਰੁਪਏ ਵਿਚ ਖਰੀਦਿਆ। ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਨੂੰ ਰਾਜਸਥਾਨ ਰਾਇਲਸ ਨੇ 8 ਕਰੋੜ ਰੁਪਏ ’ਚ ਖਰੀਦਿਆ। ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਗੁਜਰਾਤ ਟਾਈਟਨਜ਼ ਨੇ 6 ਕਰੋੜ 25 ਲੱਖ ਰੁਪਏ ’ਚ ਖਰੀਦਿਆ ਹੈ।
ਇਸ ਦੌਰਾਨ ਤਜ਼ਰਬੇਕਾਰ ਨਿਲਾਮੀਕਰਤਾ ਐੱਚ. ਐਡਮੀਡਜ਼ ਇੱਥੇ ਆਈ.ਪੀ.ਐੱਲ. ਖਿਡਾਰੀਆਂ ਦੀ ਨਿਲਾਮੀ ਦਾ ਸੰਚਾਲਨ ਕਰਦੇ ਸਮੇਂ ਬੇਹੋਸ਼ ਹੋ ਕੇ ਡਿੱਗ ਗਿਆ ਅਤੇ ਉਸ ਦੀ ਥਾਂ ਬਾਕੀ ਦੀ ਕਾਰਵਾਈ ਚਾਰੂ ਸ਼ਰਮਾ ਨੇ ਚਲਾਈ। ਮੁੱਢਲੀ ਜਾਂਚ ਮੁਤਾਬਕ ਐਡਮੀਡਜ਼ ਦੀ ਹਾਲਤ ਸਥਿਰ ਹੈ।

Share