ਆਈ.ਐੱਮ.ਐੱਫ. ਵੱਲੋਂ 2021 ’ਚ ਭਾਰਤ ਦੀ ਆਰਥਿਕ ਵਿਕਾਸ ਤੇਜ਼ੀ ਨਾਲ ਵਧਣ ਦਾ ਅਨੁਮਾਨ

658
Share

ਵਾਸ਼ਿੰਗਟਨ, 6 ਅਪ੍ਰੈਲ (ਪੰਜਾਬ ਮੇਲ)- ਕੌਮਾਂਤਰੀ ਮੁਦਰਾ ਕੋਸ਼ (ਆਈ.ਐੱਮ.ਐੱਫ.) ਨੇ ਮੰਗਲਵਾਰ ਨੂੰ 2021 ’ਚ ਭਾਰਤ ਦੀ ਆਰਥਿਕ ਵਿਕਾਸ ਦਰ ਤੇਜ਼ੀ ਨਾਲ ਵਧ ਕੇ 12.5 ਫੀਸਦੀ ਤੱਕ ਪੁੱਜਣ ਦਾ ਅਨੁਮਾਨ ਲਾਇਆ ਹੈ। ਇਹ ਵਾਧਾ ਚੀਨ ਦੇ ਮੁਕਾਬਲੇ ਵਧ ਹੋਵੇਗਾ। ਹਾਲਾਂਕਿ, ਚੀਨ ਇਕੋ ਇਕ ਅਜਿਹਾ ਵੱਡਾ ਅਰਥਚਾਰਾ ਹੈ, ਜਿਸ ਦੀ ਵਿਕਾਸ ਦਰ 2020 ’ਚ ਮਹਾਮਾਰੀ ਦੌਰਾਨ ਵੀ ਸਕਾਰਾਤਮਕ ਰਹੀ ਹੈ। ਆਈ.ਐੱਮ.ਐੱਫ. ਨੇ ਆਪਣੇ ਸਾਲਾਨਾ ਆਲਮੀ ਆਰਥਿਕ ਪਰਿਪੇਖ ’ਚ ਕਿਹਾ ਕਿ 2022 ਵਿਚ ਭਾਰਤੀ ਅਰਥਚਾਰੇ ਦੀ ਵਿਕਾਸ ਦਰ 6.9 ਫੀਸਦੀ ਦੇ ਨੇੜੇ ਆ ਜਾਵੇਗੀ। ਆਈ.ਐੱਮ.ਐੱਫ. ਨੇ ਵਿਸ਼ਵ ਬੈਂਕ ਨਾਲ ਹੋਣ ਵਾਲੀ ਸਾਲਾਨਾ ਮੀਟਿੰਗ ਤੋਂ ਪਹਿਲਾਂ ਇਹ ਰਿਪੋਰਟ ਜਾਰੀ ਕੀਤੀ ਹੈ। ਆਈ.ਐੱਮ.ਐੱਫ. ਨੇ ਕਿਹਾ ਕਿ 2020 ’ਚ ਭਾਰਤੀ ਅਰਥ ਵਿਵਸਥਾ ਵਿਚ ਰਿਕਾਰਡ 8 ਫੀਸਦੀ ਦੀ ਗਿਰਾਵਟ ਆਈ, ਪਰ ਇਸ ਸਾਲ ਵਿਕਾਸ ਦਰ 12.5 ਫੀਸਦੀ ਰਹਿਣ ਦਾ ਅਨੁਮਾਨ ਹੈ, ਜੋ ਬਹੁਤ ਬਿਹਤਰ ਹੈ। ਉਧਰ, ਚੀਨ ਦੀ ਵਿਕਾਸ ਦਰ 2021 ’ਚ 8.6 ਫੀਸਦੀ ਅਤੇ 2022 ਵਿਚ 5.6 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ।

Share