ਆਈ.ਐੱਮ.ਐੱਫ. ਨੇ ਪਾਕਿਸਾਨ ਨੂੰ 500 ਮਿਲੀਅਨ ਡਾਲਰ ਦਾ ਕਰਜ਼ਾ ਦੇਣ ’ਤੇ ਲਾਈ ਮੋਹਰ

501
Share

ਵਾਸ਼ਿੰਗਟਨ, 25 ਮਾਰਚ (ਪੰਜਾਬ ਮੇਲ)-ਅੰਤਰਰਾਸ਼ਟਰੀ ਮੁਦਰਾ ਫੰਡ (ਆਈ. ਐੱਮ.ਐੱਫ.) ਨੇ ਪਾਕਿਸਤਾਨ ਨੂੰ 50 ਕਰੋੜ ਡਾਲਰ (500 ਮਿਲੀਅਨ ਡਾਲਰ) ਦਾ ਕਰਜ਼ਾ ਦੇਣ ’ਤੇ ਮੋਹਰ ਲਾ ਦਿੱਤੀ ਹੈ। ਪਾਕਿਸਤਾਨ ਦੇ ਅਖ਼ਬਾਰ ਦੀ ਡਾਨ ਨੇ ਆਈ.ਐੱਮ.ਐੱਫ. ਦੇ ਅਧਿਕਾਰੀਆਂ ਦੇ ਹਵਾਲੇ ਨਾਲ ਇਹ ਖ਼ਬਰ ਦਿੱਤੀ ਹੈ। ਖ਼ਬਰ ਮੁਤਾਬਕ ਪਾਕਿਸਤਾਨ ਨੂੰ ਆਉਣ ਵਾਲੇ ਸਮੇਂ ’ਚ ਦਿੱਤੀ ਜਾਣ ਵਾਲੀ ਇਹ ਰਾਸ਼ੀ ਪਹਿਲਾਂ ਮਨਜ਼ੂਰ ਕੀਤੇ ਗਏ ਕਰਜ਼ ਦੀ ਤੀਜੀ ਕਿਸ਼ਤ ਦੇ ਤੌਰ ’ਤੇ ਦਿੱਤੀ ਜਾਵੇਗੀ। ਇਥੇ ਦੱਸ ਦਈਏ ਕਿ ਆਈ.ਐੱਮ.ਐੱਫ. ਪਾਕਿਸਤਾਨ ਨੂੰ ਪਹਿਲਾਂ 600 ਕਰੋੜ ਡਾਲਰ ਦਾ ਕਰਜ਼ ਦੇਣਾ ਮਨਜ਼ੂਰ ਕਰ ਚੁੱਕਾ ਹੈ, ਜਿਸ ਦੇ ਤਹਿਤ ਹੁਣ ਤੱਕ ਦੋ ਕਿਸ਼ਤਾਂ ’ਚ ਪਾਕਿਸਤਾਨ ਨੂੰ ਕੁੱਲ ਕਰੀਬ 200 ਕਰੋੜ ਰੁਪਏ ਦੇ ਚੁੱਕਾ ਹੈ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਦੀ ਆਰਥਿਕ ਹਾਲਤ ਕਾਫੀ ਸਮੇਂ ਤੋਂ ਖਰਾਬ ਚੱਲ ਰਹੀ ਹੈ। ਪਾਕਿਸਤਾਨ ’ਚ ਇਮਰਾਨ ਖਾਨ ਦੀ ਸਰਕਾਰ ਆਉਣ ਦੇ ਬਾਅਦ ਤੋਂ ਦੇਸ਼ ਦੀ ਆਰਥਿਕ ਹਾਲਤ ਹੋਰ ਜ਼ਿਆਦਾ ਖਰਾਬ ਹੋਈ ਹੈ। ਪਾਕਿਸਤਾਨ ਦੀ ਮਹਿੰਗਾਈ ਦਰ ਦੀ ਗੱਲ ਕਰੀਏ ਤਾਂ ਬੀਤੇ 4 ਸਾਲਾਂ ਵਿਚ ਮਹਿੰਗਾਈ ਲਗਾਤਾਰ ਵੱਧ ਰਹੀ ਹੈ। ਜੇਕਰ ਬੀਤੇ ਸਾਲ 2020 ਦੀ ਗੱਲ ਕਰੀਏ ਤਾਂ ਇਹ ਪਹਿਲਾਂ ਦੇ ਤਿੰਨ ਸਾਲਾਂ ਵਿਚ ਕਰੀਬ ਦੁੱਗਣੀ ਹੋ ਰਹੀ ਸੀ। ਪਾਕਿਸਤਾਨ ਦੇ ਸਰਕਾਰੀ ਅੰਕੜੇ ਦੱਸਦੇ ਹਨ ਕਿ ਪਾਕਿਸਤਾਨ ਵਿਚ ਸਾਲ 2017 ਵਿਚ ਮਹਿੰਗਾਈ ਦਰ ਜਿੱਥੇ 4.15 ਫੀਸਦੀ ਸੀ, ਉੱਥੇ ਸਾਲ 2018 ਵਿਚ 3.93 ਫੀਸਦੀ ਹੋ ਗਈ ਸੀ। ਸਾਲ 2019 ’ਚ ਮਹਿੰਗਾਈ ਵੱਧ ਕੇ 6.74 ਫੀਸਦੀ ਅਤੇ ਸਾਲ 2020 ਵਿਚ 10.74 ਫੀਸਦੀ ਸੀ। ਮੌਜੂਦਾ ਸਾਲ ਦੇ ਸ਼ੁਰੂਆਤੀ ਦੋ ਮਹੀਨਿਆਂ ਵਿਚ ਇਹ 5-9 ਫੀਸਦੀ ਦੇ ਵਿਚਕਾਰ ਰਹੀ ਸੀ।
ਪਾਕਿਸਤਾਨ ’ਚ ਇਮਰਾਨ ਖਾਨ ਦੀ ਸਰਕਾਰ ਬਣਨ ਦੇ ਬਾਅਦ ਤੋਂ ਦੇਸ਼ ’ਚ ਵਧਦੀ ਮਹਿੰਗਾਈ ਦਰ ਦਾ ਅਸਰ ਹਰ ਜਗ੍ਹਾ ਦੇਖਣ ਨੂੰ ਮਿਲਿਆ ਹੈ। ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਇਸ ਦੌਰਾਨ ਕੋਰੋਨਾ ਲਾਗ ਦੀ ਬੀਮਾਰੀ ਨੇ ਵੀ ਅਰਥਵਿਵਸਥਾ ਨੂੰ ਪ੍ਰਭਾਵਿਤ ਕੀਤਾ ਹੈ। ਪਾਕਿਸਤਾਨ ਸਟੇਟ ਬੈਂਕ ਮੁਤਾਬਕ ਦੇਸ਼ ’ਤੇ ਕਰਜ਼ ਅਤੇ ਦੇਣਦਾਰੀ ਦਸੰਬਰ 2020 ’ਚ ਕਰੀਬ 300 ਕਰੋੜ ਡਾਲਰ ਸੀ, ਜੋ ਬੀਤੇ 6 ਮਹੀਨੇ ਦੌਰਾਨ ਕਰੀਬ ਢਾਈ ਫੀਸਦ ਤੱਕ ਵੱਧ ਗਈ ਸੀ। ਉੱਥੇ ਵਿਦੇਸ਼ ਕਰਜ਼ ਅਤੇ ਦੇਣਦਾਰੀਆਂ ਦੀ ਗੱਲ ਕਰੀਏ ਤਾਂ ਇਹ ਕਰੀਬ 115.7 ਕਰੋੜ ਡਾਲਰ ਦੀ ਸੀ। ਉੱਥੇ ਜੂਨ 2020 ਵਿਚ ਇਹ 112.7 ਡਾਲਰ ਸੀ। ਦਸੰਬਰ 2019 ਵਿਚ 110.7 ਡਾਲਰ ਸੀ।
ਪਾਕਿਸਤਾਨ ਸਰਕਾਰ ਮੁਤਾਬਕ ਹਜ਼ਾਰਾਂ ਕਰੋੜਾਂ ਰੁਪਏ ਦਾ ਕਰਜ਼ ਉਨ੍ਹਾਂ ਨੂੰ ਵਿਰਾਸਤ ਵਿਚ ਮਿਲਿਆ ਹੈ। ਇਮਰਾਨ ਖਾਨ ਦੇ ਮੁਤਾਬਕ ਉਨ੍ਹਾਂ ਦੀ ਸਰਕਾਰ ਬਣਨ ਦੇ ਬਾਅਦ ਕਰੀਬ 35 ਹਜ਼ਾਰ ਅਰਬ ਰੁਪਏ ਦਾ ਕਰਜ਼ਾ ਚੁਕਾਇਆ ਗਿਆ ਹੈ। ਉਨ੍ਹਾਂ ਮੁਤਾਬਕ ਸਰਕਾਰ ਨੇ ਕੋਵਿਡ-19 ਦੀ ਰੋਕਥਾਮ ’ਤੇ 800 ਅਰਬ ਰੁਪਏ ਦਾ ਖਰਚ ਕੀਤਾ ਸੀ। ਸਾਲ 2020 ਦੇ ਪਹਿਲੀ ਛਿਮਾਹੀ ਵਿਚ ਪਾਕਿਸਤਾਨ ਨੂੰ ਕਰਜ਼ੇ ਦੇ ਰੂਪ ਵਿਚ 6.7 ਅਰਬ ਡਾਲਰ ਮਿਲੇ ਸਨ।

Share