ਆਇਓਵਾ ਵਿੱਚ ਬਰਫੀਲੀ ਸੜਕ ‘ਤੇ ਟਕਰਾਏ 40 ਵਾਹਨ

238
Share

ਫਰਿਜ਼ਨੋ, 6 ਫਰਵਰੀ (ਮਾਛੀਕੇ/ਧਾਲੀਆਂ/ਪੰਜਾਬ ਮੇਲ)-  ਅਮਰੀਕਾ ਦੇ ਕੁੱਝ ਰਾਜਾਂ ਵਿੱਚ ਇਸ ਹਫਤੇ ਹੋਈ ਬਰਫਬਾਰੀ ਕਾਰਨ ਆਈਓਵਾ ‘ਚ ਇੱਕ ਸੜਕ ਹਾਦਸੇ ਵਿੱਚ ਲੱਗਭਗ 40 ਵਾਹਨਾਂ ਦੇ ਟਕਰਾਉਣ ਦੀ ਘਟਨਾ ਵਾਪਰੀ ਹੈ। ਇਹ ਹਾਦਸਾ ਕੇਂਦਰੀ ਆਈਓਵਾ ਵਿੱਚ ਨੂੰ ਇੰਟਰਸਟੇਟ 80  ਵਿਖੇ ਵਾਪਰਿਆ, ਜਿਸਦੇ ਬਾਅਦ ਇਸ ਰਸਤੇ ਨੂੰ ਬੰਦ ਕਰ ਦਿੱਤਾ ਗਿਆ। ਇਸ ਹਾਦਸੇ ਦੇ ਸੰਬੰਧ ਵਿੱਚ ਆਇਓਵਾ ਸਟੇਟ ਪੈਟਰੋਲ  ਅਧਿਕਾਰੀਆਂ ਨੇ ਦੱਸਿਆ ਕਿ ਇਸ ਖੇਤਰ ਵਿੱਚ ਕਈ ਵਾਹਨਾਂ ਦੀ ਟੱਕਰ ਨਾਲ ਕਈ  ਲੋਕਾਂ ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਹੈ, ਪਰ ਹਾਦਸੇ ਵਿੱਚ  ਕੋਈ ਮੌਤ ਨਹੀਂ ਹੋਈ ਹੈ। ਇਸਦੇ ਇਲਾਵਾ ਆਇਓਵਾ ਟਰਾਂਸਪੋਰਟੇਸ਼ਨ ਵਿਭਾਗ ਅਨੁਸਾਰ ਇਸ ਹਾਦਸੇ ਦੇ ਬਾਅਦ ਉੱਥੇ ਮੌਜੂਦ ਸੈਨਾ ਦੇ ਦੋ ਜਵਾਨਾਂ ਨੇ ਜਖਮੀਆਂ ਦੀ ਸਹਾਇਤਾ ਕੀਤੀ। ਇਸ ਹਾਦਸੇ  ਵਿੱਚ ਹਾਈਵੇ ਉੱਪਰ ਕਈ ਟਰੇਲਰ  ਅਤੇ ਟਰੱਕਾਂ ਸਮੇਤ ਕਈ  ਵਾਹਨ ਸੜਕ ਤੋਂ ਹੇਠਾਂ ਉੱਤਰ ਗਏ ਸਨ। ਆਇਓਵਾ ਵਿੱਚ ਭਾਰੀ ਬਰਫਬਾਰੀ ਕਾਰਨ ਅਧਿਕਾਰੀਆਂ ਦੁਆਰਾ ਡਰਾਈਵਰਾਂ ਨੂੰ ਸੜਕਾਂ ਤੋਂ ਦੂਰ ਰਹਿਣ ਦੇ ਨਾਲ ਸਾਵਧਾਨੀ ਵਰਤਣ ਦੀ ਵੀ ਅਪੀਲ ਕੀਤੀ ਗਈ।

Share